- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੈਲੀਫੋਰਨੀਆ ਵਿੱਚ ਪੁਲਿਸ ਨੇ ਜਬਤ ਕੀਤੇ ਤਰਬੂਜ਼ਾਂ ਵਿੱਚ ਲੁਕੋਏ ਲੱਖਾਂ ਡਾਲਰ ਦੇ ਨਸ਼ੀਲੇ ਪਦਾਰਥ
ਕੈਲੀਫੋਰਨੀਆ – ਅਮਰੀਕਾ ਵਿੱਚ ਬਾਰਡਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਆਏ ਦਿਨ ਨਸ਼ੀਲੇ ਪਦਾਰਥਾਂ ਨੂੰ ਜਬਤ ਕਰਕੇ ਦੇਸ਼ ਦੀਆਂ ਗਲੀਆਂ ਵਿੱਚ ਵਰਤੇ ਜਾਣ ਤੋਂ ਰੋਕਿਆ ਜਾਂਦਾ ਹੈ। ਇਸ ਤਰ੍ਹਾਂ ਦੀ ਹੀ ਇੱਕ ਕਾਰਵਾਈ ਵਿੱਚ ਕੈਲੀਫੋਰਨੀਆ ਵਿੱਚ ਬਾਰਡਰ ਪੁਲਿਸ ਦੁਆਰਾ ਤਰਬੂਜ਼ਾਂ ਵਿੱਚ ਲੁਕੋ ਕੇ ਤਸਕਰੀ ਕੀਤੇ ਜਾ ਰਹੇ ਲੱਖਾਂ ਡਾਲਰ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ। ਆਪਣੀ ਇਸ ਸਫਲਤਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਕੈਲੀਫੋਰਨੀਆ ‘ਚ ਤਰਬੂਜ਼ਾਂ ਦੇ ਟ੍ਰੇਲਰ ਵਿੱਚ ਛੁਪਾਏ ਹੋਏ 1,100 ਪੌਂਡ ਤੋਂ ਜ਼ਿਆਦਾ ਮੀਥਾਮੇਟਾਮਾਈਨ ਨਾਮਕ ਪਦਾਰਥ ਨੂੰ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ(ਸੀ ਬੀ ਪੀ) ਅਫਸਰਾਂ ਨੇ ਜਬਤ ਕੀਤਾ ਹੈ। ਸੀ ਬੀ ਪੀ ਨੇ ਇਸ ਸੰਬੰਧੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਇਸ ਖੇਪ ਦਾ ਪਰਦਾਫਾਸ਼ ਪਿਛਲੇ ਮੰਗਲਵਾਰ ਨੂੰ ਓਟੈ ਮੇਸਾ ਪੋਰਟ ਆਫ ਐਂਟਰੀ ‘ਤੇ ਅਧਿਕਾਰੀਆਂ ਦੁਆਰਾ ਇੱਕ 47 ਸਾਲਾ ਮੈਕਸੀਕਨ ਨਾਗਰਿਕ ਦੇ ਟਰਾਲੇ ਨੂੰ ਰੋਕਣ ਦੌਰਾਨ ਕੀਤਾ ਗਿਆ। ਇਸ ਟਰਾਲੇ ਦੀ ਜਾਂਚ ਦੌਰਾਨ ਸੀ ਬੀ ਪੀ ਅਧਿਕਾਰੀਆਂ ਨੂੰ ਤਰਬੂਜ਼ ਦੇ ਬਕਸਿਆਂ ਵਿੱਚ ਲਪੇਟ ਕੇ ਰੱਖਿਆ ਹੋਇਆ ਮੀਥਾਮੇਟਾਮਾਈਨ ਨਸ਼ੀਲਾ ਪਦਾਰਥ ਮਿਲਿਆ। ਇਸ ਕਾਰਵਾਈ ਵਿੱਚ ਅਧਿਕਾਰੀਆਂ ਨੂੰ ਡਰੱਗ ਦੇ 193 ਕੰਟੇਨਰ ਮਿਲੇ ਅਤੇ ਫੋਰਸ ਦਾ ਅਨੁਮਾਨ ਹੈ ਕਿ ਜ਼ਬਤ ਕੀਤੀ ਡਰੱਗ ਦੀ ਸਟ੍ਰੀਟ ਕੀਮਤ ਲੱਗਭਗ 2.5 ਮਿਲੀਅਨ ਡਾਲਰ ਹੈ। ਇਸ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਨਸ਼ੇ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।


