ਅਮਰੀਕਾ ਦੇ ਟੈਕਸਾਸ ‘ਚ ਝਗੜੇ ਕਾਰਨ ਹੋਈ ਗੋਲੀਬਾਰੀ ‘ਚ 8 ਜ਼ਖਮੀ

ਕੈਲੀਫੋਰਨੀਆ – ਟੈਕਸਾਸ ਦੇ ਫੋਰਟ ਵਰਥ ਵਿੱਚ ਐਤਵਾਰ ਦੀ ਸਵੇਰ ਲੋਕਾਂ ਦੇ ਸਮੂਹ ਉੱਪਰ ਗੋਲੀ ਬਾਰੀ ਕੀਤੀ ਗਈ ਹੈ, ਜਿਸ ਕਾਰਨ 8 ਵਿਅਕਤੀ ਜਖਮੀ ਹੋ ਗਏ ਹਨ। ਫੋਰਟ ਵਰਥ ਪੁਲਿਸ ਦੇ ਅਨੁਸਾਰ ਐਤਵਾਰ ਸਵੇਰੇ 1:30 ਵਜੇ ਦੇ ਕਰੀਬ ਇੱਕ ਪੁਲਿਸ ਆਧਿਕਾਰੀ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਜਿਸ ਉਪਰੰਤ ਕਾਰਵਾਈ ਕਰਦਿਆਂ ਜਦ ਪੁਲਿਸ ਆਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ ਤਾਂ ਉੱਥੇ ਅਧਿਕਾਰੀਆਂ ਨੇ ਅੱਠ ਵਿਅਕਤੀਆਂ ਨੂੰ ਗੋਲੀਬਾਰੀ ਦੇ ਕਾਰਨ ਜਖਮੀ ਪਾਇਆ। ਇਸ ਹਮਲੇ ਦੇ ਸ਼ਿਕਾਰ ਲੋਕਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।ਪੁਲਿਸ ਵਿਭਾਗ ਦੇ ਅਨੁਮਾਨ ਅਨੁਸਾਰ ਇਸ ਗੋਲੀਬਾਰੀ ਵਿੱਚ ਸਥਿਤ ਕਈ ਬੰਦੂਕਾਂ ਦੀ ਵਰਤੋਂ ਕੀਤੀ ਲੱਗਦੀ ਹੈ। ਇਸ ਹਮਲੇ ਦੌਰਾਨ ਇੱਕ ਨਾਬਾਲਗ ਲੜਕੀ ਵੀ ਗੋਲੀਆਂ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕਰਦਿਆਂ ਕਾਰ ਦੀ ਟੱਕਰ ਲੱਗਣ ਤੋਂ ਬਾਅਦ ਜ਼ਖਮੀ ਹੋ ਗਈ। ਇਸ ਹਮਲੇ ਦੀ ਜਾਂਚ ਅਜੇ ਚੱਲ ਰਹੀ ਹੈ, ਪਰ ਐਤਵਾਰ ਨੂੰ ਪੁਲਿਸ ਨੇ ਦੱਸਿਆ ਕਿ ਇਹ ਗੋਲੀਬਾਰੀ ਲੋਕਾਂ ਦੇ ਇੱਕ ਸਮੂਹ ਵਿੱਚ ਬਹਿਸ ਹੋਣ ਤੋਂ ਬਾਅਦ ਹੋਈ। ਇਸ ਦੌਰਾਨ ਇੱਕ ਆਦਮੀ ਘਟਨਾ ਤੋਂ ਚਲਾ ਗਿਆ ਸੀ ਜੋ ਫਿਰ ਬੰਦੂਕ ਸਮੇਤ ਵਾਪਸ ਆਇਆ ਅਤੇ ਕਈਆਂ ਨੂੰ ਗੋਲੀ ਮਾਰ ਦਿੱਤੀ। ਇਹ ਗੋਲੀਬਾਰੀ ਇਸ ਖੇਤਰ ਵਿੱਚ ਇੱਕ ਪਾਰਟੀ ਦੇ ਆਯੋਜਨ ਤੋਂ ਕੁੱਝ ਘੰਟਿਆਂ ਬਾਅਦ ਹੋਈ, ਪਰ ਪੁਲਿਸ ਅਨੁਸਾਰ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਪਾਰਟੀ ਨਾਲ ਸਬੰਧਤ ਸੀ ਜਾਂ ਨਹੀਂ। ਇਸ ਗੋਲੀਬਾਰੀ ਦੇ ਸਬੰਧ ‘ਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ , ਜਦਕਿ ਜਾਂਚ ਜਾਰੀ ਹੈ।

VIA PUNJAB