ਹਨੁਮਾ ਬਿਹਾਰੀ ਦੀ ਚੋਣ ‘ਤੇ ਭੜਕੇ ਸੁਨੀਲ ਗਾਵਸਕਰ

ਨਵੀਂ ਦਿੱਲੀ – ਇੰਗਲੈਂਡ ਦੇ ਖਿਲਾਫ ਆਖਰੀ ਟੈਸਟ ਮੈਚ ਵਿਚ ਆਲ-ਰਾਊਂਡਰ ਹਾਰਦਿਕ ਪੰਡਯਾ ਦੀ ਜਗ੍ਹਾ ਹਨੁਮਾ ਬਿਹਾਰੀ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ। ਬਿਹਾਰੀ ਦੀ ਚੋਣ ‘ਤੇ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਟੀਮ ਪ੍ਰਬੰਧਨ ਦੇ ਫੈਸਲੇ ਦੀ ਅਲੋਚਨਾ ਕੀਤੀ। ਉਸ ਨੇ ਕਿਹਾ, ” ਇਸ ਸੀਰੀਜ਼ ਵਿਚ 18 ਮੈਂਬਰੀ ਦਲ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਕਰੁਣ ਨਾਇਰ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਗਈ ਸੂਤਰਾਂ ਮੁਤਾਬਕ ਗਾਵਸਕਰ ਨੇ ਟਾਸ ਤੋਂ ਬਾਅਦ ਕਿਹਾ, ” ਕਰੁਣ ਨਾਇਰ ਨੇ ਅਜਿਹਾ ਕੀ ਨਹੀਂ ਕੀਤਾ ਕਿ ਉਸ ਨੂੰ ਜਗ੍ਹਾ ਨਹੀਂ ਮਿਲੀ। ਬਸ ਇੰਨਾ ਹੀ ਸਮਝ ਵਿਚ ਆਉਂਦਾ ਹੈ ਕਿ ਉਹ ਤੁਹਾਡਾ ਪਸੰਦੀਦਾ ਖਿਡਾਰੀ ਨਹੀਂ ਹੈ। ਤੁਸੀਂ ਉਸ ਨੂੰ ਚੁਣਨਾ ਨਹੀਂ ਚਾਹੁੰਦੇ ਹੋ। ਉਹ ਤਿਹਰਾ ਸੈਂਕੜਾ ਬਣਾਉਣ ਵਾਲਾ ਖਿਡਾਰੀ ਹੈ। ਜੈਯੰਤ ਯਾਦਵ ਲਈ ਤੁਸੀਂ ਉਸ ਨੂੰ ਪੁਣੇ ਵਿਚ ਬਾਹਰ ਬਿਠਾ ਦਿੰਦੇ ਹੋ। ਜ਼ਿਕਰਯੋਗ ਹੈ ਕਿ ਨਾਇਰ ਨੇ ਇੰਗਲੈਂਡ ਖਿਲਾਫ ਤਿਹਰਾ ਸੈਂਕੜਾ ਲਗਾਇਆ ਸੀ। ਗਾਵਸਕਰ ਨੇ ਟੀਮ ਮੈਨੇਜਮੈਂਟ ‘ਤੇ ਉਂਗਲੀ ਚੁੱਕਦੇ ਹੋਏ ਕਿਹਾ, ” ਟੀਮ ਮੈਨੇਜਮੈਂਟ ਨਾਇਰ ਨੂੰ ਨਹੀਂ ਚਾਹੁੰਦਾ ਹੈ, ਇਹੀ ਵਜ੍ਹਾ ਹੈ ਕਿ ਉਸ ਨੂੰ ਇਸ ਮੈਚ ਵਿਚ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ ਹੈ।

VIA PUNJAB