- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੇਜਰੀਵਾਲ ਵੱਲੋਂ 40 ਸੇਵਾਵਾਂ ਦੀ ਘਰ-ਘਰ ਤੱਕ ਪਹੁੰਚ ਦੀ ਯੋਜਨਾ ਸ਼ੁਰੂ
ਨਵੀਂ ਦਿੱਲੀ – ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਾਸੀਆਂ ਦੇ ਸਰਕਾਰੀ ਦਫ਼ਤਰਾਂ ਦੇ ਚੱਕਰ ਘਟਾਉਣ ਤੇ ਦਲਾਲਾਂ ਤੋਂ ਛੁਟਕਾਰਾ ਪਾਉਣ ਲਈ 40 ਸੇਵਾਵਾਂ ਦੀ ਘਰ ਤੱਕ ਪਹੁੰਚ (ਹੋਮ ਡਲਿਵਰੀ) ਯੋਜਨਾ ਅੱਜ ਦਿੱਲੀ ਸਕੱਤਰੇਤ ਵਿੱਚ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ ਪਹਿਲੇ ਪੜਾਅ ਤਹਿਤ ਲੋਕ ਜਾਤੀ ਪ੍ਰਮਾਣ ਪੱਤਰ, ਡਰਾਈਵਿੰਗ ਲਾਇਸੈਂਸ, ਪਾਣੀ ਦਾ ਕੁਨੈਕਸ਼ਨ, ਵਿਆਹ ਦਾ ਸਰਟੀਫ਼ਿਕੇਟ ਸਮੇਤ ਹੋਰ ਸੇਵਾਵਾਂ ਲਈ ਸਰਕਾਰ ਵੱਲੋਂ ਤੈਅ ਨੁਮਾਇੰਦੇ ਘਰਾਂ ਵਿੱਚ ਹੀ ਸੇਵਾਵਾਂ ਦੇਣਗੇ। ਕਈ ਤਰ੍ਹਾਂ ਦੇ ਡਿੱਕ-ਡੋਲੇ ਖਾ ਚੁੱਕੀ ਇਸ ਯੋਜਨਾ ਨੂੰ ਸ਼ੁਰੂ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਤੇ ਸਰਕਾਰੀ ਤੰਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ ਜੋ ਸਿਰਫ਼ ਦਿੱਲੀ ਤੇ ਭਾਰਤ ਲਈ ਹੀ ਨਹੀਂ ਸਗੋਂ ਦੁਨੀਆ ਲਈ ਵੀ ਹੈ ਜਿਸ ਨਾਲ ਲੋਕਾਂ ਨੂੰ ਦਲਾਲਾਂ ਤੋਂ ਛੁਟਕਾਰਾ ਮਿਲੇਗਾ ਤੇ ਸਮਾਂ ਵੀ ਬਚੇਗਾ। ਉਨ੍ਹਾਂ ਨੂੰ ਇਹ ਸੁਝਾਅ ਤਕਨੀਕੀ ਸਲਾਹਕਾਰ ਗੋਪਾਲ ਮੋਹਨ ਨੇ ਦਿੱਤਾ ਸੀ ਕਿ ਰਾਸ਼ਨ ਘਰ-ਘਰ ਪੁੱਜਦਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ 30 ਹੋਰ ਸੇਵਾਵਾਂ ਇਸ ਯੋਜਨਾ ਦਾ ਹਿੱਸਾ ਬਣ ਜਾਣਗੀਆਂ ਤੇ ਅਗਲੇ ਦੋ-ਤਿੰਨ ਮਹੀਨਿਆਂ ਦੌਰਾਨ ਹੋਰ ਸੇਵਾਵਾਂ ਜੋੜ ਦਿੱਤੀਆਂ ਜਾਣਗੀਆਂ। ਉਨ੍ਹਾਂ ਉਮੀਦ ਕੀਤੀ ਕਿ ਹੁਣ ਰਾਸ਼ਨ ਦੀ ਘਰ-ਘਰ ਡਲਿਵਰੀ ਵੀ ਕੀਤੀ ਜਾ ਸਕੇਗੀ। ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਕਿ ਦਿੱਲੀ ਸਰਕਾਰ ਤੋਂ ਕੰਮ ਕਰਵਾਉਣ ਲਈ 1076 ’ਤੇ ਫੋਨ ਕਰਨਾ ਹੋਵੇਗਾ ਤੇ ਇਕ ਸਹਾਇਕ ਦੀ ਜ਼ਿੰਮੇਵਾਰੀ ਤੈਅ ਹੋ ਜਾਵੇਗੀ ਜੋ ਸਬੰਧਤ ਸੇਵਾਵਾਂ ਦੇ ਦਸਤਾਵੇਜ਼ਾਂ ਨੂੰ ਮੌਕੇ ਉਪਰ ਹੀ ਸਹੀ ਹੋਣ ਦੀ ਸੂਤਰ ਵਿੱਚ ਤਸਦੀਕ ਕਰਕੇ ਕਾਪੀਆਂ ਨਾਲ ਲੈ ਜਾਵੇਗਾ। 50 ਰੁਪਏ ਦੇ ਕੇ ਇਹ ਸੇਵ ਮਿਲ ਸਕੇਗੀ ਤੇ ਸੱਤ ਦਿਨ ਹੀ ਮੁਹੱਈਆ ਰਹੇਗੀ। ਇਸ ਮੌਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰ ਮੰਤਰੀ ਤੇ ਅਧਿਕਾਰੀ ਹਾਜ਼ਰ ਸਨ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਭ੍ਰਿਸ਼ਟਾਚਾਰ ਵੀ ਘਟੇਗਾ। ਯੋਜਨਾ ਲਈ ਇੱਕ ਕੰਪਨੀ ਨੂੰ 3 ਸਾਲ ਦਾ ਠੇਕਾ ਦਿੱਤਾ ਜਾਵੇਗਾ ਤੇ ਸਰਕਾਰ ਵੱਲੋਂ 12 ਕਰੋੜ ਰੁਪਏ ਖਰਚੇ ਜਾ ਰਹੇ ਹਨ।


