ਐਂਡਰਸਨ ਨੇ ਗਲੇਮ ਮੈਕਗ੍ਰਾ ਦੇ ਰਿਕਾਰਡ ਨੂੰ ਛੱਡਿਆ ਪਿੱਛੇ

ਲੰਡਨ – ਇੰਗਲੈਂਡ ਦੇ ਜੇਮਸ ਐਂਡਰਸਨ ਨੇ ਆਸਟਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦੇ ਰਿਕਾਰਡ ਨੂੰ ਪਿੱਛੇ ਛੱਡ ਅੱਜ ਆਖਰੀ ਟੈਸਟ ਮੈਚ ‘ਚ ਮੁਹੰਮਦ ਸ਼ਮੀ ਨੂੰ ਆਊਟ ਕਰ 564 ਵਿਕਟਾਂ ਹਾਸਲ ਕਰ ਲਈਆਂ ਹਨ। ਇੰਗਲੈਂਡ ਨੇ ਭਾਰਤ ਨੂੰ ਆਖਰੀ ਟੈਸਟ ਮੈਚ ‘ਚ 118 ਦੌੜਾਂ ਨਾਲ ਹਰਾ ਦਿੱਤਾ ਤੇ ਭਾਰਤ ਨੇ ਟੈਸਟ ਸੀਰੀਜ਼ 1-4 ਨਾਲ ਗੁਆ ਦਿੱਤੀ। ਇਸ ਤੋਂ ਪਹਿਲਾਂ ਐਂਡਰਸਨ ਨੇ ਚੇਤੇਸ਼ਵਰ ਪੁਜਾਰਾ ਨੂੰ ਆਊਟ ਕਰ ਟੈਸਟ ਕ੍ਰਿਕਟ ‘ਚ 563 ਵਿਕਟਾਂ ਹਾਸਲ ਕਰ ਲਈਆਂ ਸਨ। ਹੁਣ ਉਹ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਤੇਜ਼ ਗੇਂਦਬਾਜ਼ਾਂ ਦੀ ਸੂਚੀ ‘ਚ ਮੈਕਗ੍ਰਾ ਨੂੰ ਪਿੱਛੇ ਛੱਡ ਦਿੱਤਾ ਹੈ। ਆਸਟਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਨੇ 563 ਵਿਕਟਾਂ ਹਾਸਲ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦੇ ਮੁਰਲੀਧਰਨ ਨੇ ਭਾਰਤ ਖਿਲਾਫ 105 ਵਿਕਟਾਂ ਹਾਸਲ ਕੀਤੀਆਂ ਸਨ। ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਚੋਟੀ ਦੇ 3 ਸਥਾਨਾਂ ‘ਤੇ ਸਪਿਨਰਸ ਕਾਇਮ ਹਨ। ਮੁਰਲੀਧਰਨ ਦੇ ਨਾਂ 800, ਆਸਟਰੇਲੀਆ ਦੇ ਸ਼ੇਨ ਵਾਰਨ 708 ਤੇ ਭਾਰਤ ਦੇ ਅਨਿਲ ਕੁੰਬਲੇ ਦੇ ਨਾਂ 619 ਵਿਕਟਾਂ ਹਨ। 36 ਸਾਲਾ ਐਂਡਰਸਨ ਨੇ ਆਪਣਾ ਪਹਿਲਾਂ ਟੈਸਟ ਮੈਚ 2003 ‘ਚ ਜ਼ਿੰਬਾਬਵੇ ਖਿਲਾਫ ਖੇਡਿਆ ਸੀ। ਉਹ ਇੰਗਲੈਂਡ ਦੇ ਲਈ 143ਵਾਂ ਟੈਸਟ ਮੈਚ ਖੇਡ ਰਹੇ ਹਨ। ਐਂਡਰਸਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 42 ਦੌੜਾਂ ‘ਤੇ 7 ਵਿਕਟਾਂ ਹਨ ਤੇ ਜੋ ਉਨ੍ਹਾਂ ਨੇ 2017 ‘ਚ ਲਾਰਡਸ ਦੇ ਮੈਦਾਨ ‘ਤੇ ਵੈਸਟਇੰਡੀਜ਼ ਖਿਲਾਫ ਕੀਤਾ ਸੀ। ਵਨ ਡੇ ਦੀ ਗੱਲ ਕਰੀਏ ਤਾਂ ਉਸ ਨੇ 194 ਵਨ ਡੇ ਮੈਚਾਂ ‘ਚ 269 ਵਿਕਟਾਂ ਹਾਸਲ ਕੀਤੀਆਂ ਤੇ 19 ਟੀ-20 ਕੌਮਾਂਤਰੀ ਮੈਚਾਂ ‘ਚ 18 ਵਿਕਟਾਂ ਹਾਸਲ ਕੀਤੀਆਂ।

VIA PUNJAB