- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਦੌੜ ਪੁਲਿਸ ਨੇ 300 ਬੋਤਲਾਂ ਸਰਾਬ ਠੇਕਾ ਦੇਸ਼ੀ ਹਰਿਆਣਾਂ ਮਾਰਕਾ ਸਮੇਤ ਇਕ ਨੌਜਵਾਨ ਨੂੰ ਕੀਤਾ ਕਾਬੂ
ਤਪਾ ਮੰਡੀ – ਕਸਬਾ ਭਦੌੜ ਦੇ ਨਾਲ ਲੱਗਦੇ ਖੇਤਰ ਅੰਦਰ ਜਿਲ੍ਹਾ ਪਰੀਸਦ ਤੇ ਬਲਾਕ ਸੰਮਤੀ ਚੌਣਾਂ ਨੂੰ ਲੈ ਕੇ ਨਸਾ ਤਸਕਰਾਂ ਵੱਲੋਂ ਨਜਾਇਜ਼ ਦੇਸ਼ੀ ਸਰਾਬ ਦੀ ਵਿਕਰੀ ਕੀਤੀ ਜਾ ਰਹੀ ਸੀ। ਪ੍ਰੰਤੂ ਭਦੌੜ ਪੁਲਿਸ ਵੱਲੋਂ ਵੀ ਅਜਿਹੇ ਅਨਸਰਾਂ ਨੂੰ ਫੜ੍ਹਨ ਲਈ ਬੀਤੇ ਦਿਨੀ ਸਾਮ ਨੂੰ ਭਦੌੜ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਦੇਸ਼ੀ ਸਰਾਬ ਵੱਡੀ ਮਾਤਰਾ ਵਿਚ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾਂ ਮੁਖੀ ਗੌਰਵਵੰਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਮੁਖਬਰ ਤੋਂ ਸੂਹ ਮਿਲੀ ਸੀ ਕਿ ਵੋਟਾਂ ਦੀਆਂ ਸਰਗਰਮੀਆਂ ਚੱਲਦੀਆਂ ਹੋਣ ਕਰਕੇ ਬਾਹਰੋਂ ਦੇਸ਼ੀ ਸਰਾਬ ਵੇਚਣ ਲਈ ਲਿਆਦੀ ਜਾ ਰਹੀ ਹੈ। ਨਜਾਇਜ਼ ਸ਼ਰਾਬ ਸਮੇਤ ਵਿਅਕਤੀ ਨੂੰ ਕਾਬੂ ਕਰਨ ਲਈ ਸਬ ਇੰਸ: ਕਮਲਜੀਤ ਸਿੰਘ, ਹੌਲਦਾਰ ਕਿਰਨਜੀਤ ਸਿੰਘ, ਬਲਵੀਰ ਸਿੰਘ, ਦਲਜੀਤ ਸਿੰਘ ਸਿਪਾਹੀ ਅਤੇ ਸੁਰਜੀਤ ਸਿੰਘ ਹੋਮਗਾਰਡ ਨੇ ਬਾਜਪ੍ਰੀਤ ਸਿੰਘ ਬਾਜ ਵਾਸੀ ਅਲਕੜਾ ਦੇ ਘਰ ਛਾਪਾਮਾਰੀ ਕਰਕੇ ਤੂੜੀ ਵਾਲੇ ਕੋਠੇ ਵਿਚੋਂ 300 ਬੋਤਲਾਂ ਦੇਸ਼ੀ ਸਰਾਬ ਠੇਕਾ ਮਾਰਕਾ ਹਰਿਆਣਾਂ ਬਰਾਮਦ ਕੀਤੀ ਹੈ। ਦੋਸ਼ੀ ਖਿਲਾਫ ਮੁਕੱਦਮਾ ਨੰ: 93 ਦਰਜ ਕਰਕੇ ਅਕਸਾਇਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਰਾਬ ਦੇ ਤਸਕਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਡ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਇਸ ਤੋ ਪੁੱਸਗਿੱਛ ਦੌਰਾਨ ਇਸਦੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾ ਸਕੇ। ਇਸ ਮੌਕੇ ਥਾਣਾਂ ਮੁੱਖ ਐਸ ਐਚ ਓ ਗੌਰਵਵੰਸ਼ ਸਿੰਘ, ਏ ਐਸ ਆਈ ਕਮਲਜੀਤ ਸਿੰਘ, ਏ ਐਸ ਆਈ ਜਰਨੈਲ ਸਿੰਘ,ਦਲਜੀਤ ਸਿੰਘ ਸਹਾਇਕ ਮੁਨਸੀ, ਹਰਦੀਪ ਸਿੰਘ ਸਹਾਇਕ ਮੁਨਸੀ, ਕਾਂਸਟੇਬਲ ਬਲਵੀਰ ਸਿੰਘ , ਸੋਹਨ ਸਿੰਘ, ਲੱਖਾ ਸਿੰਘ, ਬਲਜੀਤ ਸਿੰਘ ਆਦਿ ਹਾਜਰ ਸਨ।


