ਭਾਰਤ ਨੂੰ ਹਰਾਉਣ ਲਈ ਸਰਵੋਤਮ ਪ੍ਰਦਰਸ਼ਨ ਦੀ ਲੋੜ: ਸਰਫ਼ਰਾਜ਼

ਦੁਬਈ – ਹਾਂਗਕਾਂਗ ਖ਼ਿਲਾਫ਼ ਇੱਕਪਾਸੜ ਜਿੱਤ ਨਾਲ ਪਾਕਿਸਤਾਨ ਨੇ ਏਸ਼ੀਆ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਕਪਤਾਨ ਸਰਫ਼ਰਾਜ਼ ਅਹਿਮਦ ਨੇ ਕਿਹਾ ਕਿ ਉਸ ਦੀ ਟੀਮ ਨੇ ਜੇਕਰ ਏਸ਼ੀਆ ਕੱਪ ਦੇ ਬੁੱਧਵਾਰ ਨੂੰ ਹੋਣ ਵਾਲੇ ਮੈਚ ਵਿੱਚ ਭਾਰਤ ਨੂੰ ਹਰਾਉਣਾ ਹੈ ਤਾਂ ਉਸ ਨੂੰ ਆਪਣੀ ਖੇਡ ਵਿੱਚ ਸੁਧਾਰ ਕਰਨਾ ਹੋਵੇਗਾ। ਪਾਕਿਸਤਾਨ ਨੇ ਐਤਵਾਰ ਰਾਤ ਨੂੰ ਏਸ਼ੀਆ ਕੱਪ ਵਿੱਚ ਹਾਂਗਕਾਂਗ ਨੂੰ ਅੱਠ ਵਿਕਟਾਂ ਨਾਲ ਹਰਾਇਆ। ਸਰਫ਼ਰਾਜ਼ ਨੇ ਹਾਲਾਂਕਿ ਕਿਹਾ ਕਿ ਭਾਰਤ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਟੀਮ ਵਿੱਚ ਕੁੱਝ ਸੁਧਾਰ ਕਰਨੇ ਹੋਣਗੇ।

VIA PUNJAB