ਚੋਣ ਮੁਹਿੰਮ ‘ਚ ਟਰੰਪ ਨੂੰ ਚੁਣੌਤੀ ਦੇਣ ਲਈ ਓਬਾਮਾ ਕਰ ਰਹੇ ਹਨ ਵਾਪਸੀ

ਵਾਸ਼ਿੰਗਟਨ – ਅਮਰੀਕਾ ਦੇ ਸਭ ਤੋਂ ਸਫਲ ਰਾਸ਼ਟਰਪਤੀਆਂ ‘ਚ ਸ਼ਾਮਲ ਬਰਾਕ ਓਬਾਮਾ ਇਕ ਵਾਰ ਫਿਰ ਡੈਮੋਕ੍ਰੇਟਿਕ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹਨ। ਕਰੀਬ 2 ਸਾਲ ਪਹਿਲਾਂ ਓਬਾਮਾ ਨੇ ਵ੍ਹਾਈਟ ਹਾਊਸ ਛੱਡ ਦਿੱਤਾ ਸੀ, ਜੋ ਇਕ ਵਾਰ ਫਿਰ ਮਿਡਟਰਮ ਚੋਣਾਂ ‘ਚ ਆਪਣੀ ਪਾਰਟੀ ਲਈ ਚੋਣ ਮੁਹਿੰਮ ਕਰਦੇ ਹੋਏ ਨਜ਼ਰ ਆਉਣਗੇ। ਓਬਾਮਾ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਓਬਾਮਾ ਦੀ ਵਾਪਸੀ ਨਾਲ ਡੈਮੋਕ੍ਰੇਟਸ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਕ ਡੈਮੋਕ੍ਰੇਟ ਨੇ ਓਬਾਮਾ ਦੀ ਵਾਪਸੀ ਨੂੰ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਿਆ ਹੈ। ਪਿਛਲੇ ਹਫਤੇ ਓਬਾਮਾ ਨੇ ਓਹੀਆ ‘ਚ ਇਕ ਵੱਡੀ ਭੀੜ੍ਹ ਨੂੰ ਆਕਰਸ਼ਿਤ ਕੀਤਾ ਸੀ। ਇਸੇ ਸ਼ੁੱਕਰਵਾਰ ਨੂੰ ਪੈਂਸਿਲਵੇਨੀਆ ‘ਚ ਓਬਾਮਾ ਡੈਮੋਕ੍ਰੇਟਿਕ ਉਮੀਦਵਾਰ ਸੇਨ ਬਾਬ ਕੇਸੀ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ। ਹਾਲਾਂਕਿ ਓਬਾਮਾ ਦੀ ਵਾਪਸੀ ਪਾਰਟੀ ਤੇ ਖੁਦ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਸ਼ਾਇਦ ਜ਼ਿਆਦਾ ਮਹੱਤਵਪੂਰਣ ਗੱਲ ਇਹ ਹੈ ਕਿ ਰਾਜਨੀਤੀ ‘ਚ ਓਬਾਮਾ ਦਾ ਜਨਤਕ ਤੌਰ ‘ਤੇ ਮੁੜ ਪ੍ਰਵੇਸ਼ ਕਰਨਾ ਰਿਪਬਲਿਕਨ ਲਈ ਇਕ ਚੁਣੌਤੀ ਹੋ ਸਕਦੀ ਹੈ, ਜਿਨ੍ਹਾਂ ਨੂੰ ਕਾਂਗਰਸ ‘ਤੇ ਆਪਣੀ ਪਕੜ ਬਣਾਏ ਰੱਖਣ ਲਈ ਇਕ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ‘ਚ ਕੋਈ ਦੋ ਰਾਏ ਨਹੀਂ ਹੈ ਕਿ ਅਮਰੀਕੀ ਆਪਣੇ ਰਾਸ਼ਟਰਪਤੀ ਤੋਂ ਕਾਫੀ ਹੱਦ ਤਕ ਉਨ੍ਹਾਂ ਦੀਆਂ ਨੀਤੀਆਂ ਨੂੰ ਲੈ ਕੇ ਸਹਿਮਤ ਨਹੀਂ ਹਨ।

VIA PUNJAB