- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕਵਾਨਹੋ ਨੇ ਯੋਣ ਸ਼ੋਸ਼ਣ ਦੇ ਦੋਸ਼ ਤੋਂ ਕੀਤਾ ਇਨਕਾਰ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੁਪਰੀਮ ਕੋਰਟ ‘ਚ ਜੱਜ ਦੇ ਅਹੁਦੇ ਲਈ ਨਾਮਜ਼ਦ ਬਰੇਟ ਕਵਾਨਹੋ ਨੇ ਇਕ ਔਰਤ ਵਲੋਂ ਆਪਣੇ ਖਿਲਾਫ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ ਨੂੰ ਖਾਰਿਜ ਕਰ ਦਿੱਤਾ ਤੇ ਉਸ ਨੇ ਕਿਹਾ ਕਿ ਆਪਣੀ ਵਫਾਦਾਰੀ ਦੇ ਬਚਾਅ ਲਈ ਉਹ ਸਿਨੇਟ ਦੀ ਕਮੇਟੀ ਸਾਹਮਣੇ ਗਵਾਹੀ ਲਈ ਤਿਆਰ ਹੈ। ਕਵਾਨਹੋ ਦਾ ਨਾਮਜ਼ਦ ਕੀਤਾ ਜਾਣਾ ਉਦੋਂ ਵਿਵਾਦਾਂ ਦੇ ਘੇਰੇ ‘ਚ ਆਇਆ ਜਦੋਂ ਕਰਿਸਟੀਨ ਬਲੇਸੀ ਫੋਰਡ ਨੇ ਐਤਵਾਰ ‘ਦਿ ਵਾਸ਼ਿੰਗਟਨ ਪੋਸਟ’ ਨੂੰ ਕਿਹਾ ਕਿ ਉਨ੍ਹਾਂ ਨੇ 1980 ਦੇ ਦਹਾਕੇ ਦੀ ਸ਼ੁਰੂਆਤ ‘ਚ ਹਾਈ ਸਕੂਲ ‘ਚ ਉਨ੍ਹਾਂ ‘ਤੇ ਜਿਨਸੀ ਹਮਲਾ ਕੀਤਾ ਸੀ। ਕਰਿਸਟੀਨ ਬਲੇਸੀ ਫੋਰਡ ਨੇ ਇੰਟਰਵਿਊ ‘ਚ ਦੋਸ਼ ਲਾਇਆ ਕਿ ਮੈਰੀਲੈਂਡ ‘ਚ ਸੰਗਠਿਤ ਇਕ ਪਾਰਟੀ ਦੌਰਾਨ ਕਵਾਨਹੋ ਨੇ ਉਸ ਨੂੰ ਬੈੱਡ ‘ਤੇ ਸੁੱਟ ਦਿੱਤਾ ਤੇ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕਵਾਨਹੋ ਨੇ ਉਸ ਦੇ ਮੂੰਹ ‘ਤੇ ਹੱਥ ਰੱਖ ਦਿੱਤਾ। ਕਵਾਨਹੋ ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਝੂਠਾ ਹੈ। ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ। ਵਾਇਟ ਹਾਊਸ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਹਨ।


