- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ – ਖੇਡ ਮੰਤਰੀ
ਚੰਡੀਗੜ – ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ 23 ਤੋਂ 25 ਅਕਤੂਬਰ ਤਕ ਰਾਜ ਪੱਧਰੀ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਜਾਵੇਗਾ| ਇਸ ਤੋਂ ਪਹਿਲਾਂ 11 ਤੋਂ 13 ਅਕਤੂਬਰ ਤਕ ਇੰਨਾਂ ਖੇਡਾਂ ਦਾ ਆਯੋਜਨ ਜਿਲਾ ਪੱਧਰ ‘ਤੇ ਹੋਵੇਗਾ| ਸ੍ਰੀ ਵਿਜ ਨੇ ਦਸਿਆ ਕਿ ਇਸ ਮਹਾਕੁੰਭ ਦੌਰਾਨ ਵੱਖ-ਵੱਖ ਖੇਡਾਂ ਦੀ ਰਾਜ ਪੱਧਰੀ ਮੁਕਾਬਲਿਆਂ ਦਾ ਆਯੋਜਨ ਅੰਬਾਲਾ, ਪੰਚਕੂਲਾ, ਕਰਨਾਲ, ਰੋਹਤਕ, ਭਿਵਾਨੀ, ਗੁਰੂਗ੍ਰਾਮ ਅਤੇ ਹਿਸਾਰ ਵਿਚ ਕਰਵਾਇਆ ਜਾਵੇਗਾ| ਇੰਨਾਂ ਵਿਚ ਜਿਲਾ ਤੇ ਰਾਜ ਪੱਧਰ ‘ਤੇ 15 ਖੇਡਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿੰਨਾਂ ਵਿਚ ਸਾਰੇ ਵਰਗ ਦੇ ਖਿਡਾਰੀ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰੇਗਾ| ਇੰਨਾਂ ਆਯੋਜਨਾਂ ਲਈ ਕਰੀਬ 5 ਕਰੋੜ ਰੁਪਏ ਦਾ ਬਜਟ ਮੰਜ਼ੂਰ ਕੀਤਾ ਹੈ, ਜੋ ਕਿ ਖੇਡਾਂ ਦੇ ਆਯੋਜਨ, ਪੁਰਸਕਾਰ ਰਕਮ ਤੇ ਹੋਰ ਕੰਮਾਂ ‘ਤੇ ਖਰਚ ਹੋਵੇਗਾ| ਉਨਾਂ ਕਿਹਾ ਕਿ ਇੰਨਾਂ ਖੇਡਾਂ ਨਾਲ ਰਾਜ ਦੇ ਪਿੰਡ ਪੱਧਰ ਦੇ ਖਿਡਾਰੀਆਂ ਨੂੰ ਵੀ ਅੱਗੇ ਵੱਧਾਉਣ ਦਾ ਮੌਕਾ ਮਿਲੇਗਾ ਅਤੇ ਉਹ ਭਵਿੱਖ ਵਿਚ ਚੰਗੇ ਖਿਡਾਰੀ ਬਣ ਸਕਣਗੇ| ਖੇਡ ਮੰਤਰੀ ਨੇ ਦਸਿਆ ਕਿ ਪਿਛਲੀ ਸਾਲ ਵੀ ਇਸ ਤਰਾਂ ਦੇ ਖੇਡ ਮਹਾਕੁੰਭ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਰਾਜ ਦੇ ਖਿਡਾਰੀਆਂ ਨੇ ਵੱਧ-ਚੜਕੇ ਹਿੱਸਾ ਲਿਆ ਸੀ| ਇਸ ਆਯੋਜਨ ਨਾਲ ਖਿਡਾਰੀਆਂ ਨੂੰ ਚੰਗਾ ਪ੍ਰੋਤਸਾਹਨ ਪ੍ਰਾਪਤ ਹੋਇਆ ਅਤੇ ਉਨਾਂ ਨੇ ਜਿਲਾ ਤੇ ਰਾਜ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕੀਤਾ ਸੀ| ਉਨਾਂ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਨਾ ਸਿਰਫ ਖੇਡਾਂ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ, ਸਗੋਂ ਅਨੇਕ ਕੌਮੀ ਪੱਧਰ ਦੀ ਮੁਕਬਾਲਿਆਂ ਦੀ ਸ਼ੁਰੂਆਤ ਕੀਤੀ ਹੈ| ਇਸ ਦੇ ਤਹਿਤ ਹਰ ਸਾਲ ਸ਼ਹੀਦੀ ਦਿਵਸ ਦੇ ਮੌਕੇ ‘ਤੇ ਕੌਮੀ ਕੁਸ਼ਤੀ ਦੰਗਲ ਅਤੇ ਪੰਡਿਤ ਦੀਨਦਯਾਲ ਉਪਾਧਿਆ ਦੀ ਯਾਦ ਵਿਚ ਕੌਮੀ ਕਬੱਡੀ ਮੁਕਾਬਲੇ ਦਾ ਆਯੋਜਨ ਕਰਵਾਇਆ ਜਾਂਦਾ ਹੈ|


