ਵੱਖਵਾਦੀਆਂ ਵੱਲੋਂ ਵਾਦੀ ’ਚ ਹੜਤਾਲ; ਜਨ ਜੀਵਨ ਪ੍ਰਭਾਵਿਤ

ਸ੍ਰੀਨਗਰ – ਸ਼ਹਿਰ ਵਿੱਚ ਪੁਲੀਸ ਵੱਲੋਂ ਆਰੰਭੀ ਤਲਾਸ਼ੀ ਮੁਹਿੰਮ ਦੌਰਾਨ ਮਾਰੇ ਗਏ ਇੱਕ ਨਾਗਰਿਕ ਦੀ ਮੌਤ ਦੇ ਰੋਸ ਵਜੋਂ ਅੱਜ ਕਸ਼ਮੀਰ ਵਾਦੀ ਵਿੱਚ ਵੱਖਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਜਨਜੀਵਨ ਲੀਹ ਤੋਂ ਉੱਤਰ ਗਿਆ। ਹੜਤਾਲ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੇ ਸ੍ਰੀਨਗਰ ਦੇ ਕੁੱਝ ਹਿੱਸਿਆਂ ਵਿੱਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ। ਵੱਖਵਾਦੀਆਂ ਦੇ ਸਾਂਝੇ ਮੰਚ ‘ਜੁਆਇੰਟ ਰਸਿਸਟੈਂਸ ਲੀਡਰਸ਼ਿਪ’ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਸਿੱਖਿਆ ਸੰਸਥਾਵਾਂ,ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਹੜਤਾਲ ਸ੍ਰੀਨਗਰ ਦੇ ਨੂਰਬਾਗ ਇਲਾਕੇ ਵਿੱਚ ਇੱਕ 24 ਸਾਲ ਦੇ ਨੌਜਵਾਨ ਦੀ ਮੌਤ ਦੇ ਰੋਸ ਵਜੋਂ ਕੀਤੀ ਗਈ ਸੀ। ਲੋਕਾਂ ਦਾ ਰੋਸ ਸੀ ਕਿ ਉਸ ਦੀ ਮੌਤ ਪੁਲੀਸ ਦੀ ਗੋਲੀ ਨਾਲ ਹੋਈ ਹੈ।

VIA PUNJAB