- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੰਜਾਬ ਵਿੱਚ ਫਾਰਮਾਸਿਊਟੀਕਲ ਦੀ ਮੋਹਰੀ ਖੇਤਰ ਵਜੋਂ ਹੋਈ ਪਛਾਣ: ਰਜਤ ਅਗਰਵਾਲ
ਫਾਰਮਾਸਿਊਟੀਕਲ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਇਨਵੈਸਟ ਪੰਜਾਬ ਵੱਲੋਂ ਕਰਵਾਇਆ ਗਿਆ ਵਿਚਾਰ-ਵਟਾਂਦਰਾ
ਚੰਡੀਗੜ – “ਪੰਜਾਬ ਕੋਲ ਫਾਰਮਾਸਿਊਟੀਕਲ ਖੇਤਰ ਵਿੱਚ ਅਪਾਰ ਸੰਭਾਨਾਵਾਂ ਮੌਜੂਦ ਹਨ ਅਤੇ ਇਨਾਂ ਸੰਭਾਵਨਾਵਾਂ ਨੂੰ ਸਹੀ ਅਰਥਾਂ ਵਿੱਚ ਲਾਹਾ ਲੈਣ ਲਈ ਸੂਬਾ ਸਰਕਾਰ ਫਾਰਮਾਸਿਊਟੀਕਲ ਪਾਰਕ ਵਿਕਸਿਤ ਕਰਨ ਦੇ ਮੌਕੇ ਤਲਾਸ਼ ਰਹੀ ਹੈ ਤਾਂ ਜੋ ਇਸ ਖੇਤਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ।”ਇਨਾਂ ਵਿਚਾਰਾਂ ਦਾ ਪ੍ਰਗਾਟਾਵਾ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਫ਼ਸਰ ਸ੍ਰੀ ਰਜਤ ਅਗਰਵਾਲ ਨੇ ਅੱਜ ਵੱਖ-ਵੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਇਜਲਾਸ ਦੌਰਾਨ ਕੀਤਾ। ਇਸ ਮੌਕੇ ਸ੍ਰ੍ਰੀ ਅਗਰਵਾਲ ਵਲੋਂ ਐਡਵਾਂਸ ਪੰਜਾਬ ਤਹਿਤ ਉਦਯੋਗਿਕ ਖੇਤਰ ਨੂੰ ਪ੍ਰਦਾਨ ਕੀਤੀਆਂ ਨਵੀਆਂ ਲਾਹੇਵੰਦ ਨੀਤੀਆਂ, ਲੇਬਰ ਦਾ ਆਪਸੀ ਵਿਹਾਰ, 5 ਰੁਪਏ ਦੀ ਦਰ ਨਾਲ 24 ਘੰਟੇ ਬਿਜਲੀ ਦੀ ਸਹੂਲਤ, ਮਜ਼ਬੂਤ ਢਾਂਚਾ ਆਦਿ ਨੂੰ ਉਭਾਰਦੀ ਇੱਕ ਵਿਸਤ੍ਰਿਤ ਪੇਸ਼ਕਾਰੀ ਵੀ ਦਿੱਤੀ। ਇਹ ਮੀਟਿੰਗ ਪੰਜਾਬ ਵਿੱਚ ਫਾਰਮਾ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਤਲਾਸ਼ਣ ਲਈ ਇੱਕ ਕੱਚਾ ਖਰੜਾ ਤਿਆਰ ਕਰਨ ਦੇ ਇਰਾਦੇ ਵਜੋਂ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ੍ਰ ਅਗਰਵਾਲ ਨੇ ਦੱਸਿਆ ਕਿ ਫਾਰਮਾ ਖੇਤਰ ਸੂਬੇ ਵਿੱਚ ਇੱਕ ਮੋਹਰੀ ਖੇਤਰ ਵਜੋਂ ਉੱਭਰ ਰਿਹਾ ਹੈ ਕਿਉਂਜੋ ਪੰਜਾਬ ਕੋਲ ਸਨਫਰਮਾ, ਨੈਕਟਰ ਲਾਈਫ ਸਾਇੰਸਿਸ, ਆਈ.ਓ.ਐੋਲ. ਕੈਮੀਕਲਜ਼ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਮੌਜੂਦ ਹਨ। ਇਸ ਤੋਂ ਇਲਾਵਾ ਸੂਬੇ ਕੋਲ ਐਨ.ਆਈ.ਪੀ.ਆਰ, ਪੀ.ਜੀ.ਆਈ, ਆਈ.ਐਨ.ਐਸ.ਟੀ,ਆਈ., ਆਈ.ਆਈ.ਐਸ.ਈ.ਆਰ. ਵਰਗੇ ਕਈ ਮਸ਼ਹੂਰ ਖੋਜ ਕੇਂਦਰ ਤੇ ਵਿੱਦਿਅਕ ਅਦਾਰੇ ਵੀ ਮੌਜੂਦ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਨੀਤੀ 2017 ਦੀ ਸ਼ੁਰੂਆਤ ਕੀਤੀ ਗਈ ਹੈ ਜੋ ਇਸ ਖੇਤਰ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਚੰਗੇ ਵਿੱਤੀ ਲਾਭ ਪ੍ਰਦਾਨ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨਾਇਟਡ ਬਾਇਟੈਕ (ਪੀ) ਲਿਮਟਿਡ, ਥਿਉਨ ਫਾਰਮਾਸੂਟੀਕਲ ਅਤੇ ਯੂਨੀਸਨ ਫਾਰਮਾਸੂਟੀਕਲਜ਼ ਦੇ ਨੁਮਾਇੰਦੇ ਹਾਜ਼ਰ ਸਨ।


