- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਾਨਸੀ ਨੇ ਚਾਂਦੀ ਅਤੇ ਸਵਾਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਨਵੀਂ ਦਿੱਲੀ – ਭਾਰਤੀ ਪਹਿਲਵਾਨ ਮਾਨਸੀ ਨੇ ਅੱਜ ਇੱਥੇ ਜੂਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ, ਜਦਕਿ ਸਵਾਤੀ ਸ਼ਿੰਦੇ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਮਾਨਸੀ ਨੂੰ ਫਾਈਨਲ ਵਿੱਚ ਜਾਪਾਨ ਦੀ ਏਕੀ ਹਲਾਈ ਤੋਂ ਹਾਰ ਝੱਲਣੀ ਪਈ। ਹਾਲਾਂਕਿ ਉਹ ਦੋ ਬਾਊਟ ਵਿੱਚ ਦਬਦਬਾ ਬਣਾ ਕੇ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਉਸ ਨੇ ਨਾਦੀਆ ਨਰੀਨ ਨੂੰ 10-0 ਅਤੇ ਝਾਨੇਰਕਾ ਅਸਾਨੋਵਾ ਨੂੰ 11-0 ਨਾਲ ਸ਼ਿਕਸਤ ਦਿੱਤੀ। ਉਹ ਜਾਪਾਨੀ ਪਹਿਲਵਾਨ ਦੇ ਖ਼ਿਲਾਫ਼ ਇਹ ਫਾਰਮ ਜਾਰੀ ਨਹੀਂ ਰੱਖ ਸਕੀ। ਉਸ ਨੇ ਮਾਨਸੀ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਸਵਾਤੀ ਨੇ 53 ਕਿਲੋ ਵਿੱਚ ਥਾਈਲੈਂਡ ਦੀ ਦੁਆਂਗਨਾਪਾ ਬੂਨਯਾਸੂ ’ਤੇ 10-0 ਦੀ ਜਿੱਤ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਉਹ ਚੀਨ ਦੀ ਯੁਹੋਂਗ ਝੋਂਗ ਤੋਂ ਸੈਮੀ ਫਾਈਨਲ ਵਿੱਚ 0-6 ਨਾਲ ਹਾਰ ਗਈ ਸੀ। ਕੁਆਰਟਰ ਫਾਈਨਲ ਵਿੱਚ ਉਸ ਨੇ ਉਜ਼ਬੇਕਿਸਤਾਨ ਦੀ ਸ਼ਾਖੋਦਤ ਦੁਲੀਬਾਏਬਾ ਨੂੰ ਚਿੱਤ ਕੀਤਾ ਸੀ। ਉਥੇ ਅੰਸ਼ੂ 62 ਕਿਲੋ ਵਿੱਚ ਚੀਨ ਦੀ ਜਿਨਯੁਆਨ ਸੁਨ ਤੋਂ ਕਾਂਸੀ ਦੇ ਤਗ਼ਮੇ ਦਾ ਮੁਕਾਬਲਾ 2-4 ਨਾਲ ਹਾਰ ਗਈ। 65 ਕਿਲੋ ਦੇ ਕਾਂਸੀ ਦੇ ਤਗ਼ਮੇ ਦੇ ਮੈਚ ਵਿੱਚ ਮੰਗੋਲੀਆ ਦੀ ਦੇਲਗਰਮਾ ਐਂਖਸਾਈਖ਼ਾਨ ਨੇ ਟੀਨਾ ਨੂੰ 8-1 ਨਾਲ ਮਾਤ ਦਿੱਤੀ। ਸੋਨਿਕਾ ਹੁੱਡੀ ਵੀ ਚੀਨੀ ਤਾਇਪੈ ਦੀ ਹੂਈ ਟਿਜ਼ ਚਾਂਗ ਤੋਂ 3-5 ਨਾਲ ਹਾਰ ਕੇ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਈ।


