- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਕਿਤਾ ਰੈਣਾ ਤੇ ਕਰਮਨ ਥਾਂਦੀ ਸਿਖ਼ਰਲੇ 200 ਵਿੱਚੋਂ ਬਾਹਰ
ਨਵੀਂ ਦਿੱਲੀ – ਰਾਮਕੁਮਾਰ ਰਾਮਨਾਥਨ ਪਿਛਲੇ ਹਫ਼ਤੇ ਸ਼ੇਨਝੇਨ ਓਪਨ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚਣ ਕਾਰਨ ਏਟੀਪੀ ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿੱਚ 11 ਸਥਾਨ ਨਾਲ ਅੱਗੇ ਵਧਣ ਵਿੱਚ ਸਫਲ ਰਿਹਾ, ਜਦਕਿ ਅੰਕਿਤਾ ਰੈਣਾ ਡਬਲਯੂਟੀਏ ਰੈਂਕਿੰਗ ਵਿੱਚ ਪਹਿਲੇ 200 ਤੋਂ ਬਾਹਰ ਹੋ ਗਈ। ਏਟੀਪੀ ਵਿੱਚ ਯੂਕੀ ਭਾਂਬਰੀ ਵੀ ਇੱਕ ਸਥਾਨ ਹੇਠਾਂ 98ਵੇਂ ਨੰਬਰ ’ਤੇ ਖਿਸਕ ਗਿਆ ਹੈ। ਚਾਈਨਾ ਓਪਨ ਦੇ ਮੁੱਖ ਡਰਾਅ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਿਹਾ ਰਾਮਨਾਥਨ ਪਿਛਲੇ ਹਫ਼ਤੇ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ ’ਤੇ 123ਵੇਂ ਸਥਾਨ ’ਤੇ ਪਹੁੰਚਿਆ ਹੈ। ਏਟੀਪੀ ਸਿੰਗਲਜ਼ ਰੈਂਕਿੰਗਜ਼ ਵਿੱਚ ਇਨ੍ਹਾਂ ਦੋਵਾਂ ਤੋਂ ਬਾਅਦ ਪ੍ਰਜਨੇਸ਼ ਗੁਣੇਸ਼ਵਰਨ (170) ਦਾ ਨੰਬਰ ਆਉਂਦਾ ਹੈ, ਜਿਸ ਦੀ ਰੈਂਕਿੰਗ ਛੇ ਸਥਾਨ ਹੇਠਾਂ ਖਿਸਕੀ ਹੈ। ਮਹਿਲਾਵਾਂ ਦੀ ਸਿੰਗਲਜ਼ ਰੈਂਕਿੰਗਜ਼ ਵਿੱਚ ਅੰਕਿਤਾ ਪੰਜ ਸਥਾਨ ਹੇਠਾਂ 203ਵੇਂ ਸਥਾਨ ’ਤੇ ਆ ਗਈ ਹੈ।


