- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੀਮ ‘ਚ ਗੱਲਬਾਤ ਦੀ ਕਮੀ ‘ਤੇ ਮੁਰਲੀ ਨੇ ਉਠਾਏ ਸਵਾਲ
ਨਵੀਂ ਦਿੱਲੀ- ਵੈਸਟਇੰਡੀਜ਼ ਵਿਰੁੱਧ ਮੌਜੂਦਾ ਦੋ ਟੈਸਟਾਂ ਦੀ ਸੀਰੀਜ਼ ‘ਚ ਬੱਲੇਬਾਜ਼ ਕਰੁਣ ਨਾਇਰ, ਸ਼ਿਖਰ ਧਵਨ ਵਰਗੇ ਖਿਡਾਰੀਆਂ ਨੂੰ ਨਾ ਚੁਣੇ ਜਾਣ ‘ਤੇ ਪੈਦਾ ਹੋਏ ਵਿਵਾਦ ਵਿਚਾਲੇ ਭਾਰਤੀ ਟੈਸਟ ਬੱਲੇਬਾਜ਼ ਮੁਰਲੀ ਵਿਜੇ ਨੇ ਵੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਤੇ ਚੋਣਕਾਰਾਂ ਵਿਚਾਲੇ ਗੱਲਬਾਤ ਦੀ ਕਮੀ ‘ਤੇ ਸਵਾਲ ਉਠਾਏ ਹਨ।
ਖੁਦ ਵਿਜੇ ਨੂੰ ਵੀ ਵੀਰਵਾਰ ਤੋਂ ਸ਼ੁਰੂ ਹੋਈ ਵੈਸਟਇੰਡੀਜ਼ ਵਿਰੁੱਧ ਦੋ ਟੈਸਟਾਂ ਦੀ ਸੀਰੀਜ਼ ਲਈ ਰਾਸ਼ਟਰੀ ਟੀਮ ਵਿਚ ਨਹੀਂ ਚੁਣਿਆ ਗਿਆ ਹੈ ਚੋਣਕਾਰਾਂ ਨੇ 12 ਮੈਂਬਰੀ ਟੀਮ ਵਿਚ ਨਾਇਰ ਤੇ ਏਸ਼ੀਆ ਕੱਪ ਦੇ ਸਟਾਰ ਖਿਡਾਰੀ ਧਵਨ ਨੂੰ ਵੀ ਨਹੀਂ ਚੁਣਿਆ, ਜਿਸ ਨੂੰ ਲੈ ਕੇ ਕਈ ਸਾਬਕਾ ਕ੍ਰਿਕਟਰਾਂ ਨੇ ਨਾਰਾਜ਼ਗੀ ਵੀ ਪ੍ਰਗਟਾਈ ਹੈ।
ਵਿਜੇ ਨੂੰ ਇੰਗਲੈਂਡ ਵਿਰੁੱਧ 5 ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਟੈਸਟਾਂ ਵਿਚ ਹੀ ਖਿਡਾਇਆ ਗਿਆ ਸੀ, ਜਦਕਿ ਤੀਜੇ ਮੈਚ ਲਈ ਆਖਰੀ-11 ਵਿਚ ਨਹੀਂ ਚੁਣਿਆ ਗਿਆ। ਉਸ ਨੂੰ ਆਖਰੀ ਦੋ ਮੈਚਾਂ ਲਈ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਦੀ ਘਰੇਲੂ ਵਿੰਡੀਜ਼ ਸੀਰੀਜ਼ ਲਈ ਵੀ ਉਸ ਨੂੰ ਟੀਮ ਵਿਚ ਨਹੀਂ ਚੁਣਿਆ ਗਿਆ। ਟੈਸਟ ਮਾਹਿਰ ਬੱਲੇਬਾਜ਼ ਵਿਜੇ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਕਿਹਾ, ”ਨਾ ਹੀ ਮੁੱਖ ਚੋਣਕਾਰ ਤੇ ਨਾ ਹੀ ਕਿਸੇ ਹੋਰ ਵਿਅਕਤੀ ਨੇ ਇੰਗਲੈਂਡ ਦੌਰੇ ਦੌਰਾਨ ਤੀਜੇ ਮੈਚ ਵਿਚੋਂ ਮੈਨੂੰ ਟੀਮ ‘ਚੋਂ ਬਾਹਰ ਕਰਨ ‘ਤੇ ਮੇਰੇ ਨਾਲ ਸੰਪਰਕ ਕੀਤਾ ਜਾਂ ਤੇ ਨਾ ਹੀ ਕਿਸੇ ਨੇ ਕੋਈ ਗੱਲ ਕੀਤੀ। ਮੈਂ ਟੀਮ ਮੈਨੇਜਮੈਂਟ ਦੇ ਲੋਕਾਂ ਨਾਲ ਇਸ ਬਾਰੇ ਵਿਚ ਇੰਗਲੈਂਡ ਵਿਚ ਹੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਸਾਡੇ ਵਿਚਾਲੇ ਕੋਈ ਗੱਲ ਨਹੀਂ ਹੋਈ ਹੈ।”


