ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਨੂੰ 15 ਸਾਲ ਦੀ ਜੇਲ੍ਹ

ਸਿਓਲ – ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਯੁੰਗ-ਬਾਕ (76) ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 15 ਸਾਲ ਜੇਲ੍ਹ ਦੀ ਸੁਣਾਈ ਗਈ ਹੈ। ਮੁਲਕ ਦੇ ਸਾਬਕਾ ਆਗੂਆਂ ਨੂੰ ਜੇਲ੍ਹ ’ਚ ਡੱਕਣ ਦਾ ਇਹ ਤਾਜ਼ਾ ਮਾਮਲਾ ਹੈ। ਸਾਲ 2008 ਤੋਂ 2013 ਤਕ ਰਾਸ਼ਟਰਪਤੀ ਰਹੇ ਲੀ ਨੂੰ ਵੱਢੀਖੋਰੀ ਅਤੇ ਫੰਡਾਂ ਦੀ ਹੇਰਾ-ਫੇਰੀ ਸਮੇਤ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ ਹੈ। ਸਿਓਲ ਕੇਂਦਰੀ ਜ਼ਿਲ੍ਹਾ ਅਦਾਲਤ ਵੱਲੋਂ ਲੀ ਨੂੰ 13 ਅਰਬ ਵੌਨ (1.15 ਕਰੋੜ ਡਾਲਰ) ਜੁਰਮਾਨਾ ਭਰਨ ਦੇ ਹੁਕਮ ਵੀ ਦਿੱਤੇ ਗਏ ਹਨ। ਮੁਕੱਦਮੇ ਦਾ ਟੈਲੀਵਿਜ਼ਨ ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਅਤੇ ਜੱਜ ਨੇ ਕਿਹਾ ਕਿ ਦੋਸ਼ਾਂ ਨੂੰ ਦੇਖਦਿਆਂ ਮੁਲਜ਼ਮ ਨੂੰ ਵੱਡੀ ਸਜ਼ਾ ਦੇਣੀ ਬਣਦੀ ਹੈ। ਸਿਹਤ ਠੀਕ ਨਾ ਹੋਣ ਕਾਰਨ ਲੀ ਅਦਾਲਤ ’ਚ ਹਾਜ਼ਰ ਨਹੀਂ ਸੀ।

VIA PUNJAB