- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਮਹਿਲਾ ਹਾਕੀ ਟੀਮ ਦੀ ਜੇਤੂ ਲੈਅ ਬਰਕਰਾਰ, ਉਰੂਗਵੇ ਨੂੰ 2-1 ਨਾਲ ਹਰਾਇਆ
ਭਾਰਤ ਦੀ ਅੰਡਰ-18 ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਯੂਥ ਓਲੰਪਿਕਸ ਦੇ ਆਪਣੇ ਦੂਜੇ ਮੈਚ ਵਿਚ ਉਰੂਗਵੇ ਨੂੰ 2-1 ਨਾਲ ਮਾਤ ਦੇ ਦਿੱਤੀ। ਭਾਰਤ ਲਈ ਲਾਲਰੇਮਸਿਆਮੀ (ਪਹਿਲੇ ਤੇ 19ਵੇਂ ਮਿੰਟ) ਨੇ ਦੋਵੇਂ ਗੋਲ ਦਾਗੇ। ਜਦਕਿ ਉਰੂਗਵੇ ਲਈ ਮੈਗਡੇਲੇਨਾ ਵਰਗਾ (10ਵੇਂ) ਨੇ ਇੱਕੋ ਇਕ ਗੋਲ ਕੀਤਾ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਆਸਟ੍ਰੀਆ ਨੂੰ 4-2 ਨਾਲ ਮਾਤ ਦਿੱਤੀ ਸੀ। ਭਾਰਤ ਨੇ ਮੈਚ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਪਹਿਲੇ ਹੀ ਮਿੰਟ ਵਿਚ ਚੜ੍ਹਤ ਕਾਇਮ ਕਰ ਲਈ। ਭਾਰਤੀ ਟੀਮ ਪਹਿਲੇ ਅੱਧ ਵਿਚ ਹਾਵੀ ਰਹੀ। ਨੌਵੇਂ ਮਿੰਟ ਵਿਚ ਮੁਮਤਾਜ਼ ਖ਼ਾਨ ਦੇ ਗੋਲ ਨੂੰ ਅੰਪਾਇਰ ਨੇ ਨਕਾਰ ਦਿੱਤਾ ਤੇ ਫਾਊਲ ਦਾ ਇਸ਼ਾਰਾ ਕਰ ਦਿੱਤਾ। ਉਰੂਗਵੇ ਨੂੰ ਪਹਿਲੇ ਅੱਧ ਦੇ ਆਖ਼ਰੀ ਮਿੰਟ ਵਿਚ ਬਰਾਬਰੀ ਹਾਸਲ ਕਰਨ ਦਾ ਮੌਕਾ ਮਿਲਿਆ ਤੇ ਉਹ ਇਸ ਵਿਚ ਕਾਮਯਾਬ ਰਹੇ। ਭਾਰਤੀ ਟੀਮ ਦੂਜੇ ਅੱਧ ਵਿਚ ਵੀ ਹਾਵੀ ਰਹੀ ਪਰ ਫੇਰ ਵੀ ਜੇਤੂ ਗੋਲ ਲਈ 19 ਮਿੰਟ ਤਕ ਇੰਤਜ਼ਾਰ ਕਰਨਾ ਪਿਆ। ਯੂਥ ਓਲੰਪਿਕਸ ਵਿਚ ਇਹ ਮੁਕਾਬਲੇ ਫੀਲਡ ਹਾਕੀ ਵਾਂਗ ਹੁੰਦੇ ਹਨ ਤੇ ਮੈਚ 20 ਮਿੰਟ ਦਾ ਹੁੰਦਾ ਹੈ।


