ਹਰਿਆਣਾ ਦੇ ਸਕੂਲ ਸਿਖਿਆ ਵਿਭਾਗ ਵਿਚ ਸਾਰੇ ਅਹੁੱਦਿਆਂ ‘ਤੇ ਤਰੱਕੀ ਦੀ ਪ੍ਰਕ੍ਰਿਆ ਤੇਜੀ ਕੀਤੀ ਜਾਵੇਗੀ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਹਰਿਆਣਾ ਦੇ ਸਕੂਲ ਸਿਖਿਆ ਵਿਭਾਗ ਵਿਚ ਸਾਰੇ ਅਹੁੱਦਿਆਂ ‘ਤੇ ਤਰੱਕੀ ਦੀ ਪ੍ਰਕ੍ਰਿਆ ਤੇਜੀ ਕੀਤੀ ਜਾਵੇਗੀ| ਸ੍ਰੀ ਸ਼ਰਮਾ ਨੇ ਅੱਜ ਇਹ ਜਾਣਕਾਰੀ ਉਨਾਂ ਨੂੰ ਮਿਲਣ ਆਏ ਹਰਿਆਣਾ ਸਿਖਿਆ ਵਿਭਾਗ ਕਰਮਚਾਰੀ ਤਾਲਮੇਲ ਕਮੇਟੀ ਦੇ ਅਹੁੱਦੇਦਾਰਾਂ ਨਾਲ ਗਲਬਾਤ ਦੌਰਾਨ ਦਿੱਤੀ| ਇਸ ਮੌਕੇ ਸਕੂਲ ਸਿਖਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਧੀਰਾ ਖੰਡੇਲਵਾਲ, ਮੌਲਿਕ ਸਿਖਿਆ ਵਿਭਾਗ ਦੇ ਡਾਇਰੈਕਟਰ ਰਾਜਨਾਰਾਇਣ ਕੌਸ਼ਿਕ ਵੀ ਹਾਜਿਰ ਸਨ| ਸਿਖਿਆ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਕਰਮਚਾਰੀਆਂ ਦੀ ਸਮੱਸਿਆਵਾਂ ਦੇ ਹੱਲ ਦੇ ਪ੍ਰਤੀ ਗੰਭੀਰ ਹੈ ਅਤੇ ਉਨਾਂ ਦੀ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ| ਉਨਾਂ ਦਸਿਆ ਕਿ ਹਾਲ ਹੀ ਵਿਚ ਸਕੂਲ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੇ ਕਰੀਬ 2000 ਅਹੁੱਦਿਆਂ ‘ਤੇ ਪਦੋਂਉੱਨਤੀ ਕੀਤੀ ਗਈ ਹੈ ਅਤੇ ਬਾਕੀ ਅਹੁੱਦਿਆਂ ‘ਤੇ ਵੀ ਕਰਮਚਾਰੀਆਂ ਦੇ ਪਦੋਂਉੱਨਤੀ ਕਰਨ ਲਈ ਵਿਭਾਗ ਨੂੰ ਆਦੇਸ਼ ਦਿੱਤੇ ਹਨ| ਉਨਾਂ ਦਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਿਖਿਆ ਵਿਭਾਗ ਵਿਚ ਪੈਂਡਿਗ ਕਰੀਬ 9000 ਤੋਂ ਵੀ ਵੱਧ ਕਰਮਚਾਰੀਆਂ ਦੀ ਏ.ਸੀ.ਪੀ. ਜਾਰੀ ਕੀਤੀ ਗਈ ਹੈ| ਉਨਾਂ ਦਸਿਆ ਕਿ ਮੌਜ਼ੂਦਾ ਸਰਕਾਰ ਨੇ ਇਕ ਵੀ ਗੈਸਟ ਟੀਚਰ ਨੂੰ ਉਨਾਂ ਦੇ ਅਹੁੱਦੇ ਤੋਂ ਨਹੀਂ ਹਟਾਇਆ ਹੈ, ਸਗੋਂ ਉਨਾਂ ਦੇ ਮਾਣਭੱਤੇ ਵਿਚ ਵਾਧਾ ਕੀਤਾ ਹੈ|

VIA PUNJAB