ਰਿਸ਼ਭ ਪੰਤ ਇਕ ਰੋਜ਼ਾ ਟੀਮ ’ਚ ਸ਼ਾਮਲ, ਕਾਰਤਿਕ ਬਾਹਰ

ਹੈਦਰਾਬਾਦ – ਰਿਸ਼ਭ ਪੰਤ ਨੂੰ ਅੱਜ ਪਹਿਲੀ ਵਾਰ ਭਾਰਤੀ ਇੱਕ ਰੋਜ਼ਾ ਟੀਮ ਵਿੱਚ ਚੁਣਿਆ ਗਿਆ ਹੈ। ਉਸ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਦੋ ਇੱਕ ਰੋਜ਼ਾ ਮੈਚਾਂ ਲਈ ਦਿਨੇਸ਼ ਕਾਰਤਿਕ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। ਇਸ ਵਿਕਟਕੀਪਰ ਬੱਲੇਬਾਜ਼ ਨੇ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਅਤੇ ਵੈਸਟ ਇੰਡੀਜ਼ ਖ਼ਿਲਾਫ਼ ਰਾਜਕੋਟ ਵਿੱਚ ਪਹਿਲੇ ਟੈਸਟ ਮੈਚ ਵਿੱਚ 92 ਦੌੜਾਂ ਦੀ ਪਾਰੀ ਖੇਡ ਕੇ ਇੱਕ ਰੋਜ਼ਾ ਟੀਮ ਵਿੱਚ ਥਾਂ ਬਣਾਈ ਹੈ। ਏਸ਼ੀਆ ਕੱਪ ਤੋਂ ਬਾਹਰ ਰਹਿਣ ਵਾਲੇ ਕਪਤਾਨ ਵਿਰਾਟ ਕੋਹਲੀ ਦੀ ਟੀਮ ਵਿੱਚ ਵਾਪਸੀ ਹੋਈ ਹੈ ਅਤੇ ਉਹ ਟੀਮ ਦੀ ਅਗਵਾਈ ਕਰੇਗਾ। ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਲੜੀ 21 ਅਕਤੂਬਰ ਨੂੰ ਗੁਹਾਟੀ ਵਿੱਚ ਸ਼ੁਰੂ ਹੋਵੇਗੀ।

VIA PUNJAB