ਲੁਧਿਆਣਾ ਪੁਲੀਸ ਨੇ ਸੋਨੇ ਦੀਆਂ ਜਾਅਲੀ ਇੱਟਾਂ ਵੇਚਣ ਵਾਲੇ ਦੋ ਨੌਸਰਬਾਜ਼ਾਂ ਦਾ ਕੀਤਾ ਪਰਦਾਫਾਸ਼

ਲੁਧਿਆਣਾ – ਥਾਣਾ ਡਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਸੋਨੇ ਦੀਆਂ ਜਾਅਲੀ ਇਟਾਂ ਦਾ ਲਾਲਚ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਦੋ ਨੌਸਰਬਾਜ਼ਾਂ ਦਾ ਪਰਦਾਫਾਸ਼ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ।ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਰਿੰਦਰ ਚੋਪੜਾ ਅਨੁਸਾਰ ਉਹਨਾਂ ਪਾਸ ਫੁਹਾਰਾ ਚੋਂਕ ਦੀ ਲਾਜਿਸਟਿਕ ਨਾਮਕ ਫਰਮ ਦੇ ਮਾਲਕ ਨੇ ਜਾਣਕਾਰੀ ਦਿਤੀ ਸੀ ਕਿ ਉਨ੍ਹਾਂ ਦੀ ਗੋਲਡ ਪਾਰਸਲ ਕਰਨ ਵਾਲੀ ਇਕ ਕੋਰੀਅਰ ਫਰਮ ਹੈ।ਜਿਥੇ ਬੀਤੇ ਹਫਤੇ ਇਕ ਅਹਿਮਦਾਬਾਦ ਤੋਂ ਜਤਿੰਦਰ ਸਿੰਘ ਵਿਅਕਤੀ ਦੇ ਨਾਮ ਦਾ ਇਕ ਪਾਰਸਲ ਆਇਆ ਤੇ ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਹੈ ਕਿ ਉਹ ਆਪਣਾ ਪਾਰਸਲ ਲੈ ਜਾਣ ਅਤੇ ਉਸਦੇ ਬਦਲੇ 434 ਗ੍ਰਾਮ ਸੋਨਾ ਦੇ ਜਾਣ। ਪਿਛਲੇ ਹਫ਼ਤੇ ਮੈਂ ਕਿਸੇ ਕੰਮ ਨੂੰ ਅੰਬਾਲੇ ਗਿਆ ਹੋਇਆ ਸੀ ਤਾਂ ਪਿਛੋਂ ਸਾਡੇ ਦਫ਼ਤਰ ਦੋ ਲੜਕੇ ਆਪਣਾ ਪਾਰਸਲ ਲੈਣ ਆਏ ਅਤੇ ਸੋਨਾ ਦੇਣ ਸਮੇਂ ਮੇਰੇ ਲੜਕੇ ਅਮਿਤ ਨੂੰ ਉਹਨਾਂ ਉਪਰ ਸ਼ਕ ਹੋਇਆ ਅਤੇ ਊਸ ਨੇ ਕਿਹਾ ਹੈ ਕਿ ਸੋਨਾ ਪਹਿਲਾਂ ਲੈਬ ਤੋਂ ਚੈਕ ਕਰਵਾ ਕੇ ਫਿਰ ਲੈਣਗੇ।ਜਿਸ ਤੋਂ ਬਾਅਦ ਉਨ੍ਹਾਂ ਨੇ ਸਰਾਫਾ ਬਾਜ਼ਾਰ ਵਿਖੇ ਇਕ ਲੈਬ ਤੋਂ ਜਦੋਂ ਸੋਨੇ ਨੂੰ ਟੈਸਟ ਕਰਵਾਇਆ ਤਾਂ ਸੋਨਾ ਜਾਅਲੀ ਨਿਕਲਿਆ।ਉਨ੍ਹਾਂ ਨੂੰ ਦਿਲੀ ਦੀ ਕੋਰੀਅਰ ਕੰਪਨੀ ਤੋਂ ਵੀ ਵਟਸਅਪ ਤੇ ਇਕ ਮੈਸੇਜ ਆਇਆ ਕਿ ਇਹ ਉਹੀ ਲੋਕ ਹਨ ਜੋ ਜਾਅਲੀ ਸੋਨੇ ਦੀਆਂ ਇਟਾਂ ਦੇ ਬਦਲੇ ਕੋਰੀਅਰ ਕੰਪਨੀਆਂ ਨਾਲ ਧੋਖਾਧੜੀ ਕਰਦੇ ਹਨ।ਪੁਲਿਸ ਨੂੰ ਜਦੋਂ ਇਨ੍ਹਾਂ ਸਬੰਧੀ ਜਾਣਕਾਰੀ ਦਿਤੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਦੋਨੇਂ ਨੌਸਰਬਾਜ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹਨਾਂ ਪਾਸੋਂ ਜਾਅਲੀ ਦੋ ਸੋਨੇ ਦੀਆਂ ਇਟਾਂ ਬਰਾਮਦ ਹੋਈਆਂ ਹਨ।ਫੜ੍ਹੇ ਗਏ ਨੌਸਰਬਾਜ਼ਾਂ ਵਿਚੋਂ ਇਕ ਨੇ ਆਪਣਾ ਨਾਮ ਪਰਵਿੰਦਰ ਸਿੰਘ ਅਤੇ ਦੂਸਰੇ ਨੇ ਆਪਣਾ ਨਾਮ ਮਨਵਿੰਦਰ ਦਸਿਆ ਜਿਨ੍ਹਾਂ ਖਿਲਾਫ ਥਾਣਾ ਡਵੀਜ਼ਨ ਨੰਬਰ 4 ਵਿਖੇ ਧੋਖਾਧੜੀ ਕਰਨ ਦੇ ਤਹਿਤ ਮੁਕਦਮਾ ਦਰਜ ਹੋਇਆ ਹੈ।ਨਾਲ ਹੀ ਮੁਢਲੀ ਪੁਛਗਿਛ ਦੌਰਾਨ ਮੁਲਜ਼ਮਾਂ ਤੋਂ ਪਤਾ ਲਗਾ ਹੈ ਕਿ ਇਨ੍ਹਾਂ ਨੇ ਪਹਿਲਾਂ ਵੀ ਧੋਖਾਧੜੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ।ਜਿਹਨਾਂ ਦਾ ਅਦਾਲਤ ਪਾਸੋਂ ਰਿਮਾਂਡ ਹਾਸਿਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ।

VIA PUNJAB