ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਹੈਡ ਕਾਂਸਟੇਬਲ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ

ਚੰਡੀਗੜ -ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਗੁਰੂਗ੍ਰਾਮ ਵਿਚ ਤੈਨਾਤ ਹੈਡ ਕਾਂਸਟੇਬਲ ਰਾਜੇਸ਼ ਨੂੰ ਹੇਲੀਮੰਡੀ, ਜਾਟੌਲੀ, ਤਹਿਸੀਲ ਪਟੌਦੀ, ਜਿਲਾ ਗੁਰੂਗ੍ਰਾਮ ਵਾਸੀ ਗੌਰਵ ਤੋਂ ਸ਼ਿਕਾਇਤਕਰਤਾ ਦੇ ਰਿਸ਼ਤੇਦਾਰ ਨੂੰ ਭੌਂਡਸੀ ਜੇਲਤੋਂ ਹਿਸਾਰ ਜੇਲਬਦਲਣ ਨਾ ਕਰਨ ਦਾ ਪੋਮਿਸਰੀ ਨੋਟ ਦੇਣ ਦੇ ਬਦਲੇ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਹੱਥੀ ਗ੍ਰਿਫਤਾਰ ਕੀਤਾ ਹੈ| ਦੋਸ਼ੀ ਦੇ ਵਿਰੁੱਧ ਬਿਊਰੋ ਦੇ ਗੁਰੂਗ੍ਰਾਮ ਸਥਿਤ ਥਾਣੇ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 13 ਦੇ ਤਹਿਤ ਮਾਮਲਾ ਦਰਜ ਕੀਤਾ ਹੈ| ਉਨਾਂ ਦਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ|

VIA PUNJAB