- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਿੱਖ ਭਾਈਚਾਰਾ ਅਮਰੀਕੀ ਤਾਣੇ ਬਾਣੇ ਦਾ ਹਿੱਸਾ: ਅਟਾਰਨੀ ਜਨਰਲ ਗਰੇਵਾਲ
ਵਾਸ਼ਿੰਗਟਨ – ਨਿਊ ਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਨੇ ਕਿਹਾ ਕਿ ਘੱਟ ਗਿਣਤੀ ਸਿੱਖ ਭਾਈਚਾਰਾ ਅਮਰੀਕੀ ਤਾਣੇ ਬਾਣੇ ਦਾ ਹਿੱਸਾ ਹੈ ਤੇ ਦੇਸ਼ ਦੀ ਸੁਰੱਖਿਆ ਵਿਚ ਯੋਗਦਾਨ ਪਾ ਰਿਹਾ ਹੈ। ਸ੍ਰੀ ਗਰੇਵਾਲ ਕਿਸੇ ਅਮਰੀਕੀ ਰਾਜ ਵਿਚ ਬਣਨ ਵਾਲੇ ਪਹਿਲੇ ਅਟਾਰਨੀ ਜਨਰਲ ਹਨ। ਉਹ ਪਿਛਲੇ ਦਿਨੀਂ ਜਰਸੀ ਸਿਟੀ ਵਿਚ ਕਰਵਾਏ ਸਿੱਖ ਅਮੈਰਿਕਨ ਚੈਂਬਰ ਆਫ ਕਾਮਰਸ (ਐਸਏਸੀਸੀ) ਦੇ ਸੱਤਵੇਂ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ‘‘ ਵਰਤਮਾਨ ਜਾਂ ਅਤੀਤ ਵਿਚ ਮੈਂ ਜਿਹੜੇ ਵੀ ਅਹੁਦੇ ’ਤੇ ਰਿਹਾ ਹਾਂ ਤਾਂ ਮੈਂ ਆਪਣੀ ਸੇਵਾ ਤੇ ਕਾਰਜ ਦੇ ਜ਼ਰੀਏ ਸੂਝ ਬੂਝ ਤੇ ਪ੍ਰਵਾਨਗੀ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਦਰਸਾਇਆ ਹੈ ਕਿ ਸਿੱਖ ਇਸ ਮੁਲਕ ਦੇ ਤਾਣੇ ਬਾਣੇ ਦਾ ਹਿੱਸਾ ਹਨ ਤੇ ਅਸੀਂ ਇਸ ਮੁਲਕ ਵਿਚ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਯੋਗਦਾਨ ਪਾ ਰਹੇ ਹਾਂ।


