- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਸਰਕਾਰ ਵੱਲੋਂ ਟੂਟੀ ਲਗਾਓ-ਜਲ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ – ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ
ਚੰਡੀਗੜ – ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਉਨਾਂ ਦੇ ਵਿਭਾਗ ਦੇ ਤਹਿਤ ਟੂਟੀ ਲਗਾਓ-ਜਲ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੇ ਤਹਿਤ ਹੁਣ ਤਕ 46500 ਟੂਟੀ ਲਗਾਈਆਂ ਜਾ ਚੁੱਕੀਆਂ ਹਨ ਅਤੇ 31 ਦਸੰਬਰ, 2018 ਤਕ ਲਗਭਗ 1.05 ਲੱਖ ਟੂਟੀ ਲਗਾਇਆਂ ਜਾਣਗੀਆਂ | ਉਹ ਪਿਛਲੇ ਦਿਨ ਦੇਰ ਸ਼ਾਮ ਇੱਥੇ ਇਕ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ| ਉਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ, ਓਵਰਹੈਡ ਟੈਂਕ ‘ਤੇ ਬਾਲਵ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ| ਉਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਆਖਰੀ ਟੇਲ ਤਕ ਪਾਣੀ ਪਹੁੰਚਾਇਆ ਗਿਆ ਹੈ ਜੋ ਇਕ ਬਹੁਤ ਵੱਡੀ ਉਪਲੱਬਧੀ ਹੈ| ਉਨਾਂ ਨੇ ਕਿਹਾ ਕਿ ਸਰਕਾਰ ਨੇ ਟੇਲਾਂ ਦੀ ਮੁਰੰਮਤ ਤੇ ਸਮੱਗਰੀਆਂ ਦੇ ਰੱਖ-ਰਖਾਓ ਲਈ 143 ਕਰੋੜ ਰੁਪਏ ਦੀ ਰਕਮ ਮੰਜੂਰ ਕੀਤੀ ਹੈ| ਉਨਾਂ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਉਨਾਂ ਦੇ ਵਿਭਾਗ ਵੱਲੋਂ ਜਲਦੀ ਹੀ ਨਵੀਂ-ਨਵੀਂ ਤਕਨੀਕਾਂ ਨੂੰ ਅਪਨਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਵਰਗੀ ਸਹੂਲਤਾਂ ਨੂੰ ਮਜਬੂਤ ਕੀਤਾ ਜਾਵੇਗਾ|ਮੰਤਰੀ ਨੇ ਕਿਹਾ ਪਿਛਲੇ 4 ਸਾਲਾਂ ਤੋਂ ਮੁੱਖ ਮੰਤਰੀ ਮਨੋਹਰ ਲਾਲ ਸੱਭ ਕਾ ਸਾਥ ਸੱਭ ਕਾ ਵਿਕਾਸ ਦੀ ਸੋਚ ਦੇ ਨਾਲ ਅੱਗੇ ਵੱਧ ਰਹੇ ਹਨ| ਉਨਾਂ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਬਿਨਾਂ ਭੇਦਭਾਵ ਅਤੇ ਬਿਨਾਂ ਖੇਤਰਵਾਦ ਦੇ ਤਹਿਤ ਕੰਮ ਕੀਤਾ ਹੈ| ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰਿਆਣਾ ਏਕ-ਹਰਿਆਣਵੀ ਏਕ ਦਾ ਨਾਅਰਾ ਦਿੱਤਾ ਹੈ ਜਿਸ ਨਾਲ ਲੋਕਾਂ ਵਿਚ ਆਪਸ ਵਿਚ ਜੋੜਣ ਦਾ ਭਾਵ ਪੈਦਾ ਹੋਇਆ ਹੈ| ਡਾ. ਬਨਵਾਰੀ ਲਾਲ ਨੇ ਕਿਹਾ ਕਿ ਉਨਾਂ ਦੇ ਵਿਭਾਗ ਨਾਲ ਸਬੰਧਿਤ ਮੁੱਖ ਮੰਤਰੀ ਵੱਲੋਂ 399 ਐਲਾਨ ਕੀਤੇ ਗਏ ਹਨ, ਜਿਸ ਵਿੱਚੋਂ 119 ਐਲਾਨ ਪੂਰੇ ਕਰ ਦਿੱਤੇ ਗਏ ਹਨ ਅਤੇ 120 ਐਲਾਨਾਂ ‘ਤੇ ਕੰਮ ਚੱਲ ਰਿਹਾ ਹੈ|ਉਨਾਂ ਨੇ ਕਿਹਾ ਕਿ ਜਨ ਸਿਹਤ ਵਿਭਾਗ ਇਕ ਮਹਤੱਵਪੂਰਨ ਵਿਭਾਗ ਹੈ ਜੋ ਗਰੀਬ-ਅਮੀਰ, ਛੋਟੇ-ਵੱਡੇ ਸਾਰਿਆਂ ਦੀ ਸਮੱਸਿਆਵਾਂ ਦਾ ਹੱਲ ਕਰਦਾ ਹੈ| ਉਨਾਂ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਰਾਜ ਦੇ ਸ਼ਹਿਰਾਂ ਵਿਚ ਸਵੱਛ ਪੀਣ ਵਾਲਾ ਪਾਣੀ ਅਤੇ ਸੀਵਰੇਜ ਵਰਗੀ ਸਹੂਲਤਾਂ ਮਹੁਈਆ ਕਰਾਇਆ ਜਾ ਰਹੀਆ ਹਨ| ਉਨਾਂ ਨੇ ਕਿਹਾ ਕਿ ਉਨਾਂ ਦੇ ਵਿਭਾਗ ਵੱਲੋਂ ਕਿਸੇ ਵੀ ਤਰਾਂ ਦੀ ਸਮੱਸਿਆਵਾਂ ਨੂੰ ਠੀਕ ਕਰਨ ਲਈ ਤੁਰੰਤ ਕਰਾਵਾਈ ਕੀਤੀ ਜਾਂਦੀ ਹੈ ਹਾਲਾਂਕਿ ਬਰਸਾਤ ਦੇ ਦਿਨਾਂ ਵਿਚ ਥੌੜੀ ਬਹੁਤ ਮੁਸ਼ਕਲ ਆਉੁਂਦੀ ਹੈ ਪਰ ਹੋਰ ਵਿਕਲਪਾਂ ਰਾਹੀਂ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ|ਉਨਾਂ ਨੇ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸੀਵਰੇਜ ਵਿਚ ਪਾਲੀਥੀਨ ਨਾ ਪਾਉਣ ਕਿਉਂਕਿ ਇਸ ਨਾਲ ਸੀਵਰੇਜ ਲਾਇਨ ਬੰਦ ਹੋ ਜਾਂਦੀ ਹੈ ਅਤੇ ਸਮੱਸਿਆ ਵੱਧ ਜਾਂਦੀ ਹੈ| ਡਾ. ਬਨਵਾਰੀ ਲਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ 164 ਕੈਨਾਲ ਆਧਾਰਿਤ ਅਤੇ 96 ਟਿਊਬਵੈਲ ਲਗਾਏ ਗਏ ਹਨ| ਇਸ ਤੋਂ ਇਲਾਵਾ, 483 ਬੂਸਟਿੰਗ ਸਟੇਸ਼ਨ ਅਤੇ 56 ਐਸ.ਟੀ.ਪੀ. ਸਥਾਪਿਤ ਕੀਤੇ ਗਏ ਹਨ| ਉਨਾਂ ਨੈ ਕਿਹਾ ਕਿ ਪਿਛਲੇ ਦੋ-ਤਿੰਨ ਸਾਲ ਤੋਂ ਪਾਣੀ ਦੀ ਕਿੱਲਤ ਨੂੰ ਲੈ ਕੇ ਕਿਸੇ ਤਰਾਂ ਦਾ ਕੋਈ ਵਿਰੋਧ ਨਹੀਂ ਹੋਇਆ ਹੈ ਕਿਉਂਕਿ ਪਾਣੀ ਦੀ ਸਪਲਾਈ ਲਗਾਤਾਰ ਲੋਕਾਂ ਨੂੰ ਕਰਾਈ ਜਾ ਰਹੀ ਹੈ| ਉਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਉਹ ਸਿੰਗਾਪੁਰ ਵਿਚ ਗਏ ਜਿੱਥੇ ਉਨਾਂ ਨੈ ਆਧੁਨਿਕ ਸਮੱਗਰੀਆਂ ਨੂੰ ਦੇਖਿਆ ਅਤੇ ਆਉਣ ਵਾਡੇ ਸਮੇਂ ਵਿਚ ਇਸ ਤਰਾਂ ਦੀ ਸਮੱਗਰੀ ਰਾਜ ਵਿਚ ਲੋਕਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਵਰਤੋ ਵਿਚ ਲਿਆਏ ਜਾਣਗੇ| ਇਸ ਤਰਾਂ ਉਨਾਂ ਨੇ ਸੌਰ ਉਰਜਾ ਦੇ ਬਾਰੇ ਵਿਚ ਇਕ ਮਹਤੱਵਪੂਰਨ ਅਤੇ ਗ੍ਰੀਨ ਏਨਰਜੀ ਦਾ ਜਰਿਆ ਹੈ ਜਿਸ ਨਾਲ ਕਿਸੇ ਵੀ ਤਰਾਂ ਦਾ ਪ੍ਰਦੂਸ਼ਨ ਨਹੀਂ ਹੁੰਦਾ ਹੈ| ਉਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੌਰ ਊਰਜਾ ‘ਤੇ ਜਾਣਾ ਹੋਵੇਗਾ ਕਿਉਂਕਿ ਸਾਲ ਦੇ 300 ਦਿਨ ਤਕ ਸੂਰਜ ਦੀ ਰੌਸ਼ਨੀ ਭਾਰਤ ਵਿਚ ਹੁੰਦੀ ਹੈ ਅਤੇ ਸੌਰ ਊਰਜਾ ਦਾ ਇਕ ਚੰਗਾ ਵਿਕਲਪ ਹੈ| ਸਰਕਾਰ ਨੇ ਸੌਰ ਉਰਜਾ ਨੂੰ ਪ੍ਰੋਤਸਾਹਨ ਦੇਣ ਲਈ ਸੌਰ ਉਰਜਾ ਨੀਤੀ 2016 ਬਣਾਈ ਹੈ|


