- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਿਆਣਾ ਦੇ ਸਰਕਾਰੀ ਕਾਲਜਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਸਿਖਲਾਈ ਦਿੱਤੀ ਜਾਵੇਗੀ – ਸਿਖਿਆ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਹਰਿਆਣਾ ਦੇ ਸਰਕਾਰੀ ਕਾਲਜਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਸਿਖਲਾਈ ਦਿੱਤੀ ਜਾਵੇਗੀ| ਪਹਿਲੇ ਪੜਾਅ ਵਿਚ 11 ਜਿਲਿਆਂ ਦੀ 12,000 ਵਿਦਿਆਰਥੀਆਂ ਨੂੰ 16 ਘੰਟੇ ਦੀ ਮੁਫ਼ਤ ਸਿਖਲਾਈ ਦੇ ਕੇ ਉਨਾਂ ਵਿੱਚੋਂ ਕਰੀਬ 4,000 ਕੁੜੀਆਂ ਨੂੰ ਨੌਕਰੀਆਂ ਵੀ ਮਹੁਈਆ ਕਰਵਾਈ ਜਾਵੇਗੀ| ਸ੍ਰੀ ਸ਼ਰਮਾ ਨੇ ਅੱਜ ਇੱਥੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਆਪਣੇ ਸੂਬੇ ਦੇ ਨੌਜੁਆਨਾਂ ਨੂੰ ਰੋਜਗਾਰ ਦੇਣ ਲਈ ਯਤਨਸ਼ੀਲ ਹਨ| ਨਿੱਜੀ ਰੁਜਗਾਰ ਦੇ ਮਾਮਲੇ ਵਿਚ ਕੁੜੀਆਂ ਨੂੰ ਮੁੰਡਿਆਂ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਉਨਾਂ ਨੇ ਦਸਿਆ ਕਿ ‘ਯੂਨਾਈਟਿਡ ਨੈਸ਼ਨਸ ਡਿਵੈਲਪਮੈਂਟ ਪ੍ਰੋਗ੍ਰਾਮ’ ਸੰਸਥਾਨ ਨੇ ਭਾਰਤ ਵਿਚ ਮਹਿਲਾਵਾਂ ਲਈ ਰੋਜ਼ਗਾਰ ਮਹੁਈਆ ਕਰਾਉਣ ਅਤੇ ਉਨਾਂ ਨੂੰ ਕਾਰੋਬਾਰੀ ਬਨਾਉਣ ਦੇ ਮੌਕੇ ਪ੍ਰਦਾਨ ਕਰਨ ਦਾ ਇਕ ਅਨੌਖਾ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ| ਇਸ ਦੇ ਤਹਿਤ ਮੌਜੂਦਾ ਵਿਚ ਮਹਾਰਾਸ਼ਟਰ, ਦਿੱਲੀ ਐਨ.ਸੀ.ਆਰ., ਤੇਲੰਗਾਨਾ ਤੇ ਕਰਨਾਟਕ ਵਿਚ ਕਰੀਬ 6.5 ਲੱਖ ਕੁੜੀਆਂ ਅਤੇ ਮਹਿਲਾਵਾਂ ਨੂੰ ਮੁੱਖ ਤੌਰ ‘ਤੇ ਕੈਰਿਆਰ ਗਾਈਡੈਂਸ, ਕੈਰਿਅਰ ਕਾਊਂਸਲਿੰਗ, ਇੰਪਲਾਇਮੈਂਟ ਮਾਰਕਿਟ ਪਲੇਸ, ਇੰਟਰਪਿਨਿਓਰ ਅਤੇ ਵੈਲਯੂ ਚੇਨਸ ਦੇ ਖੇਤਰ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ| ਸਿਖਿਆ ਮੰਤਰੀ ਨੇ ਦਸਿਆ ਕਿ ਉਕਤ ਸੰਸਥਾਂ ਵੱਲੋਂ ਹਰਿਆਣਾ ਦੇ 11 ਜਿਲਿਆਂ ਵਿਚ ਸਰਕਾਰੀ ਕਾਲਜਾਂ ਦੀ 12,000 ਮੁੰਡਿਆਂ ਨੂੰ 16 ਘੰਟੇ ਦੀ ਸਿਖਲਾਈ ਦੇ ਕੇ ਉਨਾਂ ਵਿੱਚੋਂ ਕਰੀਬ 4000 ਕੁੜੀਆਂ ਨੂੰ ਨੌਕਰੀ ਮਹੁਈਆ ਕਰਵਾਈ ਜਾਵੇਗੀ, ਇਸ ‘ਤੇ ਕੁੱਲ 1.16 ਕਰੋੜ ਰੁਪਏ ਖਰਚ ਹੋਵੇਗਾ| ਕੜੀਆਂ ਤੋਂ ਕਿਸੇ ਵੀ ਤਰਾਂ ਦੀ ਫ਼ੀਸ ਨਹੀਂ ਲਈ ਜਾਵੇਗੀ|


