- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀ.ਐਸ.ਡੀ.ਐਮ. ਵੱਲੋਂ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਪਲੇਸਮੈਂਟ ਸਬੰਧੀ 2 ਦਿਨਾ ਵਰਕਸ਼ਾਪ ਦਾ ਆਯੋਜਨ
ਚੰਡੀਗੜ – ਸੂਬੇ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ(ਡੀ.ਡੀ.ਯੂ-ਜੀ.ਕੇ.ਵਾਈ) ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 2 ਦਿਨਾ ਸੰਯੁਕਤ ਸਿਖਲਾਈ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ । ਜਿਸ ਦੌਰਾਨ ਉਕਤ ਯੋਜਨਾ ਤਹਿਤ ਦਿੱਤੀ ਜਾ ਰਹੀ ਪਲੇਸਮੈਂਟ ਦੀ ਸਹੂਲਤ ਸਬੰਧੀ ਜਾਂਚ ਤੇ ਨਜ਼ਰ ਸਾਨੀ ਜਿਹੇ ਮੁੱਦਿਆਂ ਨੂੰ ਵਿਚਾਰਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਨੂੰ ਨੈਸ਼ਨਲ ਇੰਸਟੀਟਿਊਟ ਆਫ਼ ਰੂਰਲ ਡਿਵੈਲਪਮੈਂਟ, ਹੈਦਰਾਬਾਦ (ਐਨ.ਆਈ.ਆਰ.ਡੀ ਐਂਡ.ਪੀ.ਆਰ ) ਵੱਲੋਂ ਪੰਜਾਬ ਅਤੇ ਹਰਿਆਣਾ ਲਈ ਆਯੋਜਤ ਕੀਤਾ ਗਿਆ ਸੀ। ਇਸ ਦੌਰਾਨ ਡਾਇਰੈਕਟਰ (ਐਮ ਐਂਡ ਈ), ਐਨ.ਆਈ.ਆਰ.ਡੀ ਐਂਡ ਪੀ.ਆਰ, ਸ੍ਰੀ ਸ਼ੰਕਰ ਦੱਤ ਨੇ ਪੰਜਾਬ ਅਤੇ ਹਰਿਆਣਾ ਦੀਆਂ ਹੁਨਰ ਵਿਕਾਸ ਮਿਸ਼ਨ ਦੀਆਂ ਟੀਮਾਂ ਨੂੰ ਸੰਬੋਧਨ ਕੀਤਾ। ਜਿਸ ਤਹਿਤ ਉਹਨਾਂ ਦੀਆਂ ਮਾਹਰ ਟੀਮਾਂ ਵੱਲੋਂ ਪਲੇਸਮੈਂਟ ਦੀ ਪ੍ਰਕਿਰਿਆ ਅਤੇ ਲਾਭਪਾਤਰੀਆਂ ਸਬੰਧੀ ਨਜ਼ਰਸਾਨੀ ਰੱਖਣ ਜਿਹੇ ਵਿਸ਼ਿਆਂ ‘ਤੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਪੰਜਾਬ ਵਿੱਚ ਚੱਲ ਰਹੀ 22 ਦੀਨ ਦਯਾਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ (ਡੀ.ਡੀ.ਯੂ-ਜੀ.ਕੇ.ਵਾਈ) ਪ੍ਰੋਜੈਕਟਾਂ ਦੇ ਵਿਕਾਸ ਦਾ ਜਾਇਜ਼ਾ ਲੈਣ ਲਈ ਇੱਕ ਰੀਵਿਊ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਸ੍ਰੀ ਸ਼ੰਕਰ ਦੱਤ, ਡਾਇਰੈਕਟਰ, (ਐਮ.ਐਂਡ.ਈ), ਐਨ.ਆਈ.ਆਰ.ਡੀ ਐਂਡ ਪੀ.ਆਰ ਵੱਲੋਂ ਪ੍ਰੋਜੈਕਟ ਨੂੰ ਚਲਾਉਣ ਵਾਲੀਆਂ ਏਜੰਸੀਆਂ ਦੇ ਕੰਮਕਾਜ ਦਾ ਮੁਲਾਂਕਣ, ਏਜੰਸੀਆਂ ਲਈ ਮਿੱਥੇ ਟੀਚਿਆਂ ਦੀ ਪ੍ਰਾਪਤੀ, ਅਸੈਸਮੈਂਟ, ਸਰਟੀਫਿਕੇਸ਼ਨ ਅਤੇ ਕਰਵਾਈ ਗਈ ਪਲੇਸਮੈਂਟ ਦੇ ਅੰਕੜਿਆਂ ਦੇ ਆਧਾਰ ‘ਤੇ ਕੀਤਾ ਗਿਆ। ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਕੌਮੀ ਹੁਨਰ ਵਿਕਾਸ ਏਜੰਸੀ (ਐਨ.ਐਸ.ਡੀ.ਸੀ) ਵੱਲੋਂ ਸਾਂਝੇ ਰੂਪ ਵਿੱਚ ਐਨ.ਐਸ.ਕਿਊ.ਐਫ. ਦੀ ਸਿਫ਼ਾਰਸ਼ ਲਈ ਇੱਕ ਸੂਬਾ ਪੱਧਰੀ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮਾਰੋਹ ਵਿੱਚ ਐਨਐਸਡੀਏ, ਐਨ.ਐਸ.ਡੀ.ਸੀ, ਐਸ.ਐਸ.ਸੀ.(ਸੈਕਟਰ ਸਕਿੱਲ ਕਾਊਂਸਲਜ਼), ਵੱਖ-ਵੱਖ ਉਦਯੋਗਾਂ ਤੇ ਟ੍ਰੇਨਿੰਗ ਪਾਰਟਨਰਾਂ ਤੋਂ ਆਏ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦਾ ਮੁੱਖ ਮੰਤਵ ਭਾਈਵਾਲਾਂ ਨੂੰ ਐਨ.ਐਸ.ਕਿਊ.ਐਫ. ਦੀ ਲੋੜ ਅਤੇ ਉਦਯੋਗਾਂ ਵਿੱਚ ਹੁਨਰਮੰਦ ਕਾਮਿਆਂ ਦੀ ਮਹੱਤਤਾ ਸਬੰਧੀ ਜਾਗਰੂਕਤਾ ਪ੍ਰਦਾਨ ਕਰਨਾ ਸੀ। ਇਸ ਮੌਕੇ ਮਾਹਰਾਂ ਵੱਲੋਂ ਐਨ.ਐਸ.ਕਿਊ.ਐਫ. ਤੋਂ ਆਏ ਪ੍ਰਤੀਯੋਗੀਆਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ਵਾਲੇ ਢੰਗ-ਤਰੀਕਿਆਂ ਤੇ ਸਾਧਨਾ ਅਤੇ ਐਨ.ਕਿਊ.ਏ.ਐਫ ਵੱਲੋਂ ਸੁਝਾਈਆਂ ਉਦਯੋਗਾਂ ਦੀ ਮੰਗ ਅਨੁਸਾਰ ਮਿਲਣ ਵਾਲੀਆਂ ਨੌਕਰੀਆਂ ਉੱਤੇ ਚਰਚਾ ਕੀਤੀ ਗਈ। ਇਸਦੇ ਨਾਲ ਹੀ ਰਵਾਇਤੀ ਕਲਾ ਅਤੇ ਮੀਨਾਕਾਰੀ ਨਾਲ ਸਬੰਧਤ ਕਈ ਹੋਰ ਕਿੱਤੇ ਜਿਵੇਂ ਫੁਲਕਾਰੀ ਕੱਢਣਾ ਅਤੇ ਜੁੱਤੀ ਬਣਾਉਣਾ ਆਦਿ ਵੱਲ ਰੁਝਾਨ ਕਰਨ ਉੱਤੇ ਵੀ ਚਰਚਾ ਕੀਤੀ ਗਈ।


