ਕੁਲਗਾਮ ’ਚ ਮੁਠਭੇੜ ਵਾਲੀ ਥਾਂ ’ਤੇ ਧਮਾਕਾ

6 ਨਾਗਰਿਕਾਂ ਦੀ ਮੌਤ, 40 ਜ਼ਖ਼ਮੀ

ਸ੍ਰੀਨਗਰ – ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਅਜ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਹੋਈ ਮੁਠਭੇੜ ਵਾਲੀ ਥਾਂ ’ਤੇ ਹੋਏ ਧਮਾਕੇ ’ਚ 6 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਲਾਰੂ ਪਿੰਡ ’ਚ ਹੋਈ ਮੁਠਭੇੜ ’ਚ ਤਿੰਨ ਅਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਲੋਕ ਤੁਰੰਤ ਘਟਨਾ ਵਾਲੀ ਥਾਂ ‘ਤੇ ਇਕਠੇ ਹੋ ਗਏ। ਇਸ ਦੌਰਾਨ ਇਥੇ ਜ਼ੋਰਦਾਰ ਧਮਾਕਾ ਹੋਇਆ, ਜਿਸ ’ਚ ਲਗਪਗ 40 ਨਾਗਰਿਕ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਇਸ ਮਗਰੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਤਿੰਨ ਨੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ। ਉਥੇ ਹੀ ਵਡੀ ਗਿਣਤੀ ‘ਚ ਜ਼ਖ਼ਮੀਆਂ ਨੂੰ ਸ੍ਰੀਨਗਰ ਦੇ ਹਸਪਤਾਲ ‘ਚ ਰੈਫ਼ਰ ਕੀਤਾ ਗਿਆ ਹੈ।ਘੁਸਪੈਠ ਦੀ ਇਕ ਹੋਰ ਘਟਨਾ ਵਿੱਚ ਫੌਜ ਵੱਲੋਂ ਦੋ ਪਾਕਿਸਤਾਨੀ ਘੁਸਪੈਠੀਏ ਢੇਰ ਕੀਤੇ ਗਏ ਹਨ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਅੱਜ ਮੁਠਭੇੜ ਦੌਰਾਨ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰ ਦਿਤਾ। ਹਾਲਾਂਕਿ ਇਸ ਦੌਰਾਨ ਸੁਰਖਿਆ ਬਲਾਂ ਦੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ, ਜਦਕਿ ਇਕ ਹੋਰ ਜ਼ਖ਼ਮੀ ਹੋਇਆ ਹੈ। ਸੁਰਖਿਆ ਬਲਾਂ ਨੇ ਘੁਸਪੈਠੀਆਂ ਕੋਲੋਂ 2 ਏ. ਕੇ. 47 ਰਫ਼ਲਾਂ ਵੀ ਬਰਾਮਦ ਕੀਤੀਆਂ।

VIA PUNJAB