- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖਸ਼ੋਗੀ ਦੀ ਮੌਤ ਬਾਰੇ ਸਾਉੂਦੀ ਅਰਬ ਦੇ ਬਿਆਨ ਤੋਂ ਬਰਤਾਨੀਆ ਅਸੰਤੁਸ਼ਟ
ਲੰਡਨ – ਬਰਤਾਨੀਆ ਨੇ ਅੱਜ ਕਿਹਾ ਕਿ ਸਾਉੂਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਬਾਰੇ ਸਾਉੂਦੀ ਅਰਬ ਦਾ ਬਿਆਨ ਮੰਨਣਯੋਗ ਨਹੀਂ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਜ਼ਰੂਰ ਲਿਆਂਦਾ ਜਾਵੇਗਾ। ਬ੍ਰੈਗਜ਼ਿਟ ਸਕੱਤਰ ਡੋਮਿਨਿਕ ਰਾਬ ਨੇ ਕਿਹਾ, ‘ਮੈਂ ਨਹੀਂ ਸਮਝਦਾ ਕਿ ਇਹ ਭਰੋਸੇ ਲਾਇਕ ਹੈ।’ ਉਨ੍ਹਾਂ ਕਿਹਾ ਕਿ ਜੋ ਬਿਓਰਾ ਦਿੱਤਾ ਗਿਆ ਹੈ ਉਸ ’ਚ ਗੰਭੀਰ ਸਵਾਲੀਆ ਨਿਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਇਸ ਜਾਂਚ ਦੀ ਹਮਾਇਤ ਕਰਦੇ ਹਨ ਤੇ ਬਰਤਾਨੀਆ ਸਰਕਾਰ ਖਸ਼ੋਗੀ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਘੇਰੇ ’ਚ ਦੇਖਣਾ ਚਾਹੁੰਦੀ ਹੈ। ਇਸੇ ਦੌਰਾਨ ਖਸ਼ੋਗੀ ਦੀ ਮੌਤ ਬਾਰੇ ਤੇ ਉਸ ਦੀ ਲਾਸ਼ ਦੇ ਰਹੱਸ ਬਾਰੇ ਅਮਰੀਕਾ ਵੱਲੋਂ ਜਵਾਬ ਮੰਗੇ ਜਾਣ ਮਗਰੋਂ ਸਾਉੂਦੀ ਅਰਬ ਨੇ ਮੰਨਿਆ ਜਮਾਲ ਖਸ਼ੋਗੀ ਨੂੰ ਇਸਤੰਬੁਲ ਕਾਉਂਸਲੇਟ ਅੰਦਰ ਕਤਲ ਕੀਤਾ ਗਿਆ ਸੀ।


