- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਐੱਨ.ਆਈ.ਏ. ਦਾ ਡਰ ਦੇ ਕੇ ਪੀ.ਡੀ.ਪੀ. ਵਿਧਾਇਕਾਂ ‘ਤੇ ਪਾਰਟੀ ਛੱਡਣ ਲਈ ਪਾਇਆ ਜਾ ਰਿਹਾ ਦਬਾਅ : ਮਹਿਬੂਬਾ
ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਪੀ. ਡੀ. ਪੀ. ਦੇ ਵਿਧਾਇਕਾਂ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਛਾਪੇਮਾਰੀ ਦਾ ਡਰ ਵਿਖਾ ਕੇ ਉਨ੍ਹਾਂ ‘ਤੇ ਪਾਰਟੀ ਛੱਡਣ ਲਈ ਦਬਾਅ ਪਾਇਆ ਜਾ ਰਿਹਾ ਹੈ। ਭਾਜਪਾ ਵਲੋਂ ਹਮਾਇਤ ਵਾਪਸ ਲੈਣ ਪਿੱਛੋਂ ਪਹਿਲੀ ਵਾਰ ਮਹਿਬੂਬਾ ਨੇ ਆਪਣੀ ਪਾਰਟੀ ਅੰਦਰ ਸੰਕਟ ਹੋਣ ਦੀ ਗੱਲ ਮੰਨੀ ਹੈ। ਮਹਿਬੂਬਾ ਨੇ ਬਿਨਾਂ ਕਿਸੇ ਦਾ ਨਾਂ ਲਏ ਭਾਜਪਾ ‘ਤੇ ਹਾਰਸ ਟ੍ਰੇਡਿੰਗ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕੁਝ ਵਿਧਾਇਕਾਂ ‘ਤੇ ਪਾਰਟੀ ਛੱਡਣ ਲਈ ਜ਼ਬਰਦਸਤ ਦਬਾਅ ਪਾਇਆ ਜਾ ਰਿਹਾ ਹੈ। ਮੈਂ ਇਹ ਗੱਲ ਕੁਝ ਮੀਡੀਆ ਰਿਪੋਰਟਾਂ ਮਿਲਣ ਤੋਂ ਬਾਅਦ ਕਹਿ ਰਹੀ ਹਾਂ। ਕਸ਼ਮੀਰ ਇਕ ਅਜਿਹੀ ਥਾਂ ਹੈ, ਜਿਥੇ ਵੱਖਵਾਦ, ਮੁੱਖ ਧਾਰਾ ਦੀ ਸਿਆਸਤ ਅਤੇ ਅੱਤਵਾਦ ਵੀ ਹੈ। ਐੱਨ. ਆਈ. ਏ. ਵਲੋਂ ਦਿੱਤੀ ਜਾ ਰਹੀ ਧਮਕੀ ਵਾਦੀ ਵਿਚ ਨਵੇਂ ਖਤਰਿਆਂ ਵਲ ਇਸ਼ਾਰਾ ਕਰ ਰਹੀ ਹੈ। ਪੀ. ਡੀ. ਪੀ. ਤੋੜਨ ਦੇ ਸਿੱਟੇ ਵਜੋਂ ਸਲਾਹੂਦੀਨ ਵਰਗੇ ਅੱਤਵਾਦੀਆਂ ਦੇ ਪੈਦਾ ਹੋਣ ਦੀ ਟਿੱਪਣੀ ‘ਤੇ ਮਹਿਬੂਬਾ ਨੇ ਕਿਹਾ ਕਿ ਜੇ ਤੁਸੀਂ ਪੀ. ਡੀ. ਪੀ. ਨੂੰ ਤੋੜੋਗੇ ਤਾਂ ਉਨ੍ਹਾਂ ਲੋਕਾਂ ਦਾ ਸਾਹਮਣਾ ਕਿਵੇਂ ਕਰੋਗੇ, ਜਿਨ੍ਹਾਂ ਨੇ ਪੀ. ਡੀ. ਪੀ., ਕਾਂਗਰਸ ਜਾਂ ਨੈਸ਼ਨਲ ਕਾਨਫਰੰਸ ਨੂੰ ਵੋਟ ਦੇਣ ਲਈ ਗੋਲੀਆਂ ਖਾਧੀਆਂ? ਤੁਸੀਂ ਲੋਕਰਾਜ ਵਿਚ ਉਨ੍ਹਾਂ ਦਾ ਭਰੋਸਾ ਤੋੜ ਦਿਓਗੇ। ਦੱਸਣਯੋਗ ਹੈ ਕਿ ਅਜਿਹੀਆਂ ਅਟਕਲਾਂ ਹਨ ਕਿ ਅਮਰਨਾਥ ਯਾਤਰਾ ਦੇ ਖਤਮ ਹੋਣ ਪਿੱਛੋਂ ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਲਈ ਪੀ. ਡੀ. ਪੀ. ਟੁੱਟ ਸਕਦੀ ਹੈ ਅਤੇ ਬਾਗੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।


