- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਦੀ ਵੱਲੋਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨਾਲ ਮੁਲਾਕਾਤ
ਟੋਕੀਓ – ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵਿਚਕਾਰ ਮੁਲਾਕਾਤ ਹੋਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਲਈ ਜਾਪਾਨ ਦੇ ਦੌਰੇ ’ਤੇ ਹਨ। ਮੋਦੀ 13ਵੀਂ ਭਾਰਤ ਜਾਪਾਨ ਸਾਲਾਨਾ ਸਮਿਟ ’ਚ ਹਿਸਾ ਲੈਣ ਲਈ ਜਾਪਾਨ ਦੇ ਦੌਰੇ ‘ਤੇ ਹਨ।ਮੋਦੀ ਅਤੇ ਸ਼ਿੰਜ਼ੋ ਆਬੇ ਹੋਟਲ ਮਾਊਂਟ ਫੁਜੀ ਵਿਚ ਗਰਮਜੋਸ਼ੀ ਨਾਲ ਮਿਲੇ।ਦੋਹਾਂ ਪ੍ਰਧਾਨ ਮੰਤਰੀਆਂ ਵਿਚਕਾਰ ਸੁਰਖਿਆ ਦੇ ਮੁਦੇ ’ਤੇ ਵੀ ਗਲਬਾਤ ਹੋ ਸਕਦੀ ਹੈ।ਸ਼ਿੰਜ਼ੋ ਆਬੇ ਨਾਲ ਮੁਲਾਕਾਤ ਨੂੰ ਲੈ ਕੇ ਪੀ.ਐਮ. ਮੋਦੀ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਮਜ਼ਬੂਤ ਰਿਸ਼ਤੇ ਜੋੜਨ ਵਿਚ ਨਵਾਂ ਅਧਿਆਏ ਜੋੜੇਗੀ।ਇਥੇ ਦਸ ਦਈਏ ਕਿ ਜਾਪਾਨ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿਸ ਨਾਲ ਭਾਰਤ ਸਾਲਾਨਾ ਸੰਮਲੇਨ ਕਰਦਾ ਹੈ।ਇਹ ਸਾਡੇ ਸਬੰਧਾਂ ਦੀ ਅਸਧਾਰਨ ਮਜ਼ਬੂਤੀ ਨੂੰ ਦਿਖਾਉਂਦਾ ਹੈ। ਇਸ ਤੋਂ ਪਹਿਲਾਂ ਪੀ.ਐਮ. ਮੋਦੀ ਨੇ ਟਵੀਟ ਕਰ ਕੇ ਕਿਹਾ,‘‘ਮੈਂ ਟੋਕੀਓ ਪਹੁੰਚ ਗਿਆ ਹਾਂ। ਮੈਨੂੰ ਭਰੋਸਾ ਹੈ ਕਿ ਇਹ ਯਾਤਰਾ ਭਾਰਤ ‘ਤੇ ਜਾਪਾਨ ਦੇ ਮਜ਼ਬੂਤ ਰਿਸ਼ਤੇ ਵਿਚ ਨਵਾਂ ਅਧਿਆਏ ਜੋੜੇਗੀ।’’ ਇਸ ਮੁਲਾਕਾਤ ਦੌਰਾਨ ਮੋਦੀ ਨੇ ਆਬੇ ਨੂੰ ਪਥਰ ਦੀਆਂ ਹਥਾਂ ਨਾਲ ਬਣੀਆਂ ਦੋ ਕਟੋਰੀਆਂ ਅਤੇ ਵਿਸ਼ੇਸ਼ ਤੌਰ ‘ਤੇ ਬੁਣੀ ਗਈ ਇਕ ਦਰੀ ਤੋਹਫੇ ਵਜੋਂ ਦਿਤੀ।ਸੂਤਰਾਂ ਨੇ ਦਸਿਆ ਕਿ ਦੋ ਦਿਨੀਂ ਦੌਰੇ ‘ਤੇ ਜਾਪਾਨ ਪਹੁੰਚੇ ਮੋਦੀ ਨੇ ਰਾਜਸਥਾਨ ਦੇ ਲਾਲ ਅਤੇ ਪੀਲੇ ਕ੍ਰਿਸਟਲ ਨਾਲ ਬਣੀਆਂ ਕਟੋਰੀਆਂ ਤੋਹਫੇ ਵਜੋਂ ਦਿਤੀਆਂ ਹਨ। ਇਨ੍ਹਾਂ ਨੂੰ ਗੁਜਰਾਤ ਵਿਚ ਖੰਭਾਤ ਖੇਤਰ ਦੇ ਮਸ਼ਹੂਰ ਕਾਰੀਗਰ ਸ਼ਬੀਰ ਹੁਸੈਨ ਇਬਰਾਹਿਮ ਭਾਈ ਸ਼ੇਖ ਨੇ ਬਣਾਇਆ ਹੈ। ਇਹ ਕਟੋਰੀਆਂ ਵਿਲਖਣ ਹਨ ਕਿਉਂਕਿ ਪਥਰਾਂ ਨੂੰ ਹਥ ਨਾਲ ਵਰਤੋਂ ਵਿਚ ਲਿਆਏ ਜਾਣ ਵਾਲੇ ਔਜ਼ਾਰਾਂ ਦੀ ਮਦਦ ਨਾਲ ਕਟੋਰੀ ਦੇ ਆਕਾਰ ਵਿਚ ਢਾਲਿਆ ਗਿਆ ਹੈ ਅਤੇ ਕਿਸੇ ਵੀ ਲੇਥ ਮਸ਼ੀਨ ਦੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਨੇ ਸ਼ਿੰਜ਼ੋ ਆਬੇ ਨੂੰ ਉਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਦੇ ਬੁਣਕਾਰਾਂ ਵਲੋਂ ਹਥ ਨਾਲ ਬੁਣੀ ਗਈ ਖਾਸ ਦਰੀ ਵੀ ਤੋਹਫੇ ਵਜੋਂ ਦਿਤੀ। ਇਸ ਦਰੀ ’ਤੇ ਵੱਖ-ਵਖ ਤਰ੍ਹਾਂ ਦੇ ਡਿਜ਼ਾਈਨ ਬਣਾਏ ਗਏ ਹਨ।ਜਿਨ੍ਹਾਂ ਵਿਚ ਜਿਓਮੈਟਿਕ ਆਕਾਰਾਂ ਤੋਂ ਲੈ ਕੇ ਫੁਲ-ਪਤੀਆਂ ਸ਼ਾਮਲ ਹਨ।ਦਰੀ ਵਿਚ ਨੀਲੇ, ਲਾਲ ਅਤੇ ਪੀਲੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ।ਕਟੋਰੀਆਂ ਅਤੇ ਦਰੀ ਨੂੰ ਅਹਿਮਦਾਬਾਦ ਸਥਿਤ ਦੇਸ਼ ਦੀ ਮਸ਼ਹੂਰ ਕੌਮੀ ਡਿਜ਼ਾਈਨ ਸੰਸਥਾ ਦੀ ਨਿਗਰਾਨੀ ਵਿਚ ਤਿਆਰ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਨੇ ਇਨ੍ਹਾਂ ਦੇ ਇਲਾਵਾ ਜਾਪਾਨੀ ਹਮਰੁਤਬਾ ਨੂੰ ਲਕੜ ਦੀ ਜੋਧਪੁਰੀ ਸੰਦੂਕ ਵੀ ਤੋਹਫੇ ਵਿਚ ਦਿਤੀ ਹੈ।


