- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਜਾਧਵ ਨੂੰ ਦਿੱਤਾ ਜਾ ਸਕਦੈ ਮੌਕਾ
ਮੁੰਬਈ – ਵਿਰਾਟ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਮੈਚ ਵਿਚ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਜਾਵੇ, ਜਿਸ ਨਾਲ ਉਸ ਨੂੰ ਬਿਹਤਰ ਨਤੀਜੇ ਦੀ ਉਮੀਦ ਹੈ, ਉਥੇ ਹੀ ਹਾਰਦਿਕ ਪੰਡਯਾ ਦੀ ਕਮੀ ਦਾ ਵੀ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮੌਜੂਦਗੀ ਨਾਲ ਟੀਮ ਕੋਲ ਇਕ ਵਾਧੂ ਗੇਂਦਬਾਜ਼ੀ ਬਦਲ ਰਹਿੰਦਾ ਹੈ। ਟੀਮ ਕੋਲ ਛੇ ਗੇਂਦਬਾਜ਼ੀ ਬਦਲ ਹਨ, ਜਿਨ੍ਹਾਂ ਵਿਚੋਂ 5 ਨੂੰ ਚੁਣਿਆ ਜਾਵੇਗਾ, ਅਜਿਹੀ ਹਾਲਤ ‘ਚ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਤੇ ਉਮੇਸ਼ ਯਾਦਵ ਵਿਚੋਂ ਕਿਸੇ ਇਕ ਨੂੰ ਬਾਹਰ ਬੈਠਣਾ ਪੈ ਸਕਦਾ ਹੈ, ਜਦਕਿ ਬੁਮਰਾਹ, ਭੁਵੀ, ਚਾਹਲ ਤੇ ਕੁਲਦੀਪ ‘ਤੇ ਅਗਲੇ ਮੈਚ ਵਿਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ। ਬੱਲੇਬਾਜ਼ੀ ਕ੍ਰਮ ਵਿਚ ਆਖਰੀ ਦੋ ਮੈਚਾਂ ‘ਚ ਕੇਦਾਰ ਦੀ ਵਾਪਸੀ ਨਾਲ ਟੀਮ ‘ਚ ਸੰਤੁਲਨ ਦੀ ਉਮੀਦ ਹੈ ਪਰ ਸ਼ਿਖਰ ਧਵਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੇ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ। ਉਥੇ ਹੀ ਟੈਸਟ ਵਿਚ ਧਮਾਕੇਦਾਰ ਡੈਬਿਊ ਕਰਨ ਵਾਲੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਤੇ ਮਹਿੰਦਰ ਸਿੰਘ ਧੋਨੀ ਵੀ ਮੱਧਕ੍ਰਮ ਵਿਚ ਕੁਝ ਖਾਸ ਯੋਗਦਾਨ ਨਹੀਂ ਦੇ ਸਕੇ। ਧੋਨੀ ਪਿਛਲੇ ਮੈਚ ਵਿਚ 7 ਦੌੜਾਂ ਬਣਾ ਸਕਿਆ ਸੀ।


