- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੋਹਿਤ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਦੂਜਾ ਭਾਰਤੀ
ਮੁੰਬਈ – ਰੋਹਿਤ ਸ਼ਰਮਾ ਆਪਣੇ ਇੱਕ ਰੋਜ਼ਾ ਕਰੀਅਰ ਦਾ ਚੌਥਾ ਦੂਹਰਾ ਸੈਂਕੜਾ ਪੂਰਾ ਕਰਨ ਤੋਂ ਭਾਵੇਂ ਖੁੰਝ ਗਿਆ ਹੈ, ਪਰ ਉਸ ਨੇ ਵੈਸਟ ਇੰਡੀਜ਼ ਖ਼ਿਲਾਫ਼ ਅੱਜ ਇੱਥੇ ਆਪਣੀ 162 ਦੌੜਾਂ ਦੀ ਪਾਰੀ ਦੌਰਾਨ ਕੁੱਝ ਨਵੇਂ ਰਿਕਾਰਡ ਬਣਾਏ। ਉਹ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਛਾੜ ਕੇ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਦੂਜਾ ਭਾਰਤੀ ਬਣ ਗਿਆ ਹੈ। ਇੱਕ ਰੋਜ਼ਾ ਵਿੱਚ 264, 209 ਅਤੇ ਨਾਬਾਦ 208 ਦੀਆਂ ਪਾਰੀਆਂ ਖੇਡ ਚੁੱਕਿਆ ਰੋਹਿਤ ਚੌਥਾ ਦੂਹਰਾ ਸੈਂਕੜਾ ਪੂਰਾ ਕਰਨ ਵੱਲ ਵਧ ਰਿਹਾ ਸੀ, ਪਰ ਸ਼ਾਰਟ ਥਰਡਮੈਨ ’ਤੇ ਕੈਚ ਦੇਣ ਕਾਰਨ ਉਸ ਦੀ ਦਿਲਕਸ਼ ਪਾਰੀ ਦਾ ਅੰਤ ਹੋ ਗਿਆ। ਹਾਲਾਂਕਿ ਉਹ ਆਪਣਾ ਪੰਜਵਾਂ ਸਭ ਤੋਂ ਵੱਧ ਸਕੋਰ ਬਣਾਉਣ ਵਿੱਚ ਸਫਲ ਰਿਹਾ। ਰੋਹਿਤ ਨੇ ਪਾਰੀ ਦੌਰਾਨ ਚਾਰ ਛੱਕੇ ਮਾਰ ਕੇ ਆਪਣੇ ਕੁੱਲ ਛੱਕਿਆਂ ਦੀ ਗਿਣਤੀ 198 ਕਰ ਲਈ ਹੈ। ਹੁਣ ਉਹ ਇੱਕ ਰੋਜ਼ਾ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਮਹਿੰਦਰ ਸਿੰਘ ਧੋਨੀ (281 ਪਾਰੀਆਂ ਵਿੱਚ 218 ਛੱਕੇ) ਮਗਰੋਂ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਆਪਣੀ 186ਵੀਂ ਪਾਰੀ ਖੇਡ ਰਹੇ ਰੋਹਿਤ ਨੇ ਤੇਂਦੁਲਕਰ (452 ਪਾਰੀਆਂ ਵਿੱਚ 195 ਛੱਕੇ) ਨੂੰ ਪਛਾੜ ਦਿੱਤਾ। ਹੁਣ ਉਸ ਨੂੰ ਛੱਕਿਆਂ ਦਾ ਦੂਹਰਾ ਸੈਂਕੜਾ ਪੂਰਾ ਕਰਨ ਲਈ ਸਿਰਫ਼ ਦੋ ਛੱਕੇ ਹੋਰ ਚਾਹੀਦੇ ਹਨ। ਦੁਨੀਆਂ ਦੇ ਸਿਰਫ਼ ਛੇ ਬੱਲੇਬਾਜ਼ ਹੀ ਇਸ ਮੁਕਾਮ ਤੱਕ ਪਹੁੰਚ ਸਕੇ ਹਨ। ਰੋਹਿਤ ਦੀ 162 ਦੌੜਾਂ ਦੀ ਪਾਰੀ ਵੈਸਟ ਇੰਡੀਜ਼ ਖ਼ਿਲਾਫ਼ ਕਿਸੇ ਭਾਰਤੀ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾ ਵਰਿੰਦਰ ਸਹਿਵਾਗ ਨੇ ਸਾਲ 2011 ਦੌਰਾਨ ਇੰਦੌਰ ਵਿੱਚ 219 ਦੌੜਾਂ ਦਾ ਸਕੋਰ ਬਣਾਇਆ ਸੀ। ਰੋਹਿਤ ਨੇ 2013 ਵਿੱਚ 209, 2014 ਵਿੱਚ 264 ਦੌੜਾਂ, 2015 ਵਿੱਚ 150 ਦੌੜਾਂ, 2016 ਵਿੱਚ ਨਾਬਾਦ 171 ਦੌੜਾਂ ਅਤੇ 2017 ਵਿੱਚ ਨਾਬਾਦ 208 ਦੌੜਾਂ ਬਣਾਈਆਂ ਸਨ।


