ਰਾਸ਼ਟਰਪਤੀ ਰਾਮਨਾਥ ਕੋਵਿੰਦ ਅੰਬਾਲਾ ਪੁਜੇ

ਚੰਡੀਗੜ੍ਹ – ਰਾਸ਼ਟਰਪਤੀ ਰਾਮਨਾਥ ਕੋਵਿੰਦ ਅਜ ਹਿਮਾਚਲ ਤੋਂ ਦਿਲੀ ਜਾਂਦੇ ਸਮੇਂ ਹਵਾਈ ਸੈਨਾ ਸਟੇਸ਼ਨ ਅੰਬਾਲਾ ਕੈਂਟ ਪਹੁੰਚੇ। ਉਨਾਂ ਦੇ ਨਾਲ ਭਾਰਤ ਦੀ ਪਹਿਲੀ ਮਹਿਲਾ ਅਤੇ ਰਾਸ਼ਟਰਪਤੀ ਦੀ ਧਰਮਪਤਨੀ ਸਵਿਤਾ ਕੋਵਿੰਦ ਵੀ ਇਸ ਦੌਰੇ ਵਿਚ ਸ਼ਾਮਿਲ ਰਹੀ। ਅੰਬਾਲਾ ਪਹੁੰਚਣ ‘ਤੇ ਰਾਜਪਾਲ ਸਤਯਦੇਵ ਨਰਾਇਣ ਆਰਿਆ, ਮੁਖ ਮੰਤਰੀ ਮਨੋਹਰ ਲਾਲ, ਸਿਹਤ, ਖੇਡ ਅਤੇ ਯੁਵਾ ਪ੍ਰੋਗ੍ਰਾਮ ਮੰਤਰੀ ਅਨਿਲ ਵਿਜ ਅਤੇ ਪ੍ਰਸਾਸ਼ਨ, ਪੁਲਿਸ, ਸੇਨਾ ਤੇ ਹਵਾਈ ਸੇਨਾ ਦੇ ਸੀਨੀਅਰ ਅਧਿਕਾਰੀਆਂ ਨੇ ਰਾਸ਼ਟਰਪਤੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਨਾਂ ਦਾ ਸੁਆਗਤ ਕਰਨ ਵਾਲਿਆਂ ਵਿਚ ਅੰਬਾਲਾ ਡਿਵੀਜਨ ਦੀ ਕਮਿਸ਼ਨਰ ਦਿਪਤੀ ਓਮਾਸ਼ੰਕਰ, ਸਮੇਤ ਜਿਲਾ ਪ੍ਰਸਾਸ਼ਨ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਸਨ।

VIA PUNJAB