ਦੋਆਬਾ ਜੋਨ ਦੇ 38ਵੇਂ ਹਫਤਾਵਾਰੀ ਸਮਾਗਮ ਮੌਕੇ ਡਾ. ਪਰਮਜੀਤ ਸਿੰਘ ਸਰੋਆ ਦਾ ਵਿਸ਼ੇਸ਼ ਸਨਮਾਨ

ਸ੍ਰੀ ਅਨੰਦਪੁਰ ਸਾਹਿਬ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਦੇ ਦੋਆਬਾ ਜੋਨ ਦਾ 38ਵਾਂ ਹਫਤਾਵਰੀ ਗੁਰਮਤਿ ਸਮਾਗਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ।ਸਮਾਗਮ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਰਸ਼ਪਾਲ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਭਾਈ ਗੁਰਵੰਤ ਸਿੰਘ ਪ੍ਰਚਾਰਕ ਵੱਲੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ।ਭਾਈ ਕੁਲਦੀਪ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਸੰਗਤਾਂ ਨੂੰ ਅੰਮ੍ਰਿਤ ਦੀ ਮਹਾਨਤਾ ਬਾਰੇ ਦੱਸਿਆ। ਨੌਜਵਾਨ ਢਾਡੀ ਭਾਈ ਹਰਜੋਤ ਸਿੰਘ ਚਾਹਲ ਦੇ ਢਾਡੀ ਜੱਥੇ ਵੱਲੋਂ ਬੀਰ ਰਸ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆ ਡਾ. ਪਰਮਜੀਤ ਸਿੰਘ ਸਰੋਆ ਨੇਂ ਦੋਆਬਾ ਜੋਨ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆ ਕਿਹਾ ਕਿ ਭਾਈ ਗੋਬਿੰਦ ਸਿੰਘ ਲੋਂਗੌਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਲਹਿਰ ਤਹਿਤ ਹੁਣ ਤੀਕ 60000 ਤੋਂ ਉਪਰ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਚੁੱਕੇ ਹਨ।ਅੱਜ ਹੋਏ ਅੰਮ੍ਰਿਤ ਸੰਚਾਰ ਮੌਕੇ 93 ਪ੍ਰਾਣੀਆਂ ਨੇਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਸਟੇਜ ਸਕੱਤਰ ਦੀ ਸੇਵਾ ਰਾਜਪਾਲ ਸਿੰਘ ਪ੍ਰਚਾਰਕ ਵੱਲੋਂ ਨਿਭਾਈ ਗਈ। ਇਸ ਮੌਕੇ ਸ੍ਰ. ਲਖਵਿੰਦਰ ਸਿੰਘ ਮੀਤ ਮੈਨੇਜਰ, ਮਾ. ਹਰਜੀਤ ਸਿੰਘ ਅਚਿੰਤ, ਮਾ. ਭੁਪਿੰਦਰ ਸਿੰਘ ਦਿਹਾਣਾ,ਕਿਸ਼ੋਰ ਸਿੰਘ ਬੰਘੜ, ਰਣਬੀਰ ਸਿੰਘ ਕਲੌਤਾ, ਹਰਜੀਤ ਸਿੰਘ ਸਾਬਕਾ ਮੈਨੇਜਰ, ਐਡਵੋਕੈਟ ਹਰਦੇਵ ਸਿੰਘ ਸੂਚਨਾਂ ਅਫਸਰ, ਭੁਪਿੰਦਰ ਸਿੰਘ ਗਾਈਡ, ਪਲਵਿੰਦਰ ਸਿੰਘ ਸੁਪਰਵਾਈਜਰ, ਸੁਖਵਿੰਦਰ ਸਿੰਘ ਕੁਰੂਕਸ਼ੇਤਰ, ਦਲਜੀਤ ਸਿੰਘ ਕੀਰਤਪੁਰ ਆਦਿ ਹਾਜ਼ਰ ਸਨ।

VIA PUNJAB