- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪ੍ਰਧਾਨ ਮੰਤਰੀ ਵੱਲੋਂ ਛੋਟੇ ਕਾਰੋਬਾਰ ਲਈ 59 ਮਿੰਟ ’ਚ ਕਰਜ਼ਾ ਸਕੀਮ ਜਾਰੀ
1 ਕਰੋੜ ਤੱਕ ਦੇ ਕਰਜ਼ੇ ਲਈ ਆਨਲਾਇਨ ਹੋਵੇਗੀ ਪ੍ਰਵਾਨਗੀ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਛੋਟੇ ਅਤੇ ਮੱਧਮ ਉਦਯੋਗਾਂ ਤੇ ਕਾਰੋਬਾਰਾਂ ਦੀ ਸਹੂਲਤ ਲਈ ਸਿਰਫ 59 ਮਿੰਟ ’ਚ 1 ਕਰੋੜ ਰੁਪਏ ਦੇ ਕਰਜ਼ੇ ਦੀ ਪ੍ਰਵਾਨਗੀ ਦੇਣ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਪੋਰਟਲ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਖੇਤੀ ਭਾਰਤ ‘ਚ ਅਰਥ ਵਿਵਸਥਾ ਦੀ ਰੀੜ ਦੀ ਹਡੀ ਹੈ ਤਾਂ ਐਮ. ਐਸ. ਐਮ. ਈ. (ੰਸ਼ੰ5) ਉਸ ਦੇ ਲਈ ਮਜ਼ਬੂਤ ਕਦਮ ਹੈ, ਜੋ ਦੇਸ਼ ਦੀ ਤਰਕੀ ਨੂੰ ਸਪੀਡ ਦੇਣ ਦਾ ਕੰਮ ਕਰਦਾ ਹੈ।ਦਿਲੀ ਦੇ ਵਿਗਿਆਨ ਭਵਨ ’ਚ ਛੋਟੇ, ਲਘੂ ਅਤੇ ਮਿਡਲ ਉਦਯੋਗਾਂ ਦੇ ਲਈ ਸਪੋਰਟ ਐਂਡ ਆਊਟਰੀਚ ਇੰਨਸ਼ੇਟਿਵ ਪ੍ਰੋਗਰਾਮਾਂ ’ਚ ਦੀਵਾਲੀ ਗਿਫਟ ਦਿੰਦੇ ਹੋਏ 12 ਵਡੇ ਹੋਰ ਇਤਹਾਸਿਕ ਫੈਸਲੇ ਲਏ ਹਨ। ਪ੍ਰਧਾਨ ਮੰਤਰੀ ਨੇ ਪਹਿਲੇ ਫੈਸਲੇ ’ਚ ਇਨ੍ਹਾਂ ਉਦਯੋਗਾਂ ਦੇ ਲਈ 59 ਮਿੰਟਾਂ ’ਚ 1 ਕਰੋੜ ਰੁਪਏ ਤਕ ਕਰਜ਼ੇ ਦੇ ਲੋਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਜੀ. ਐਸ. ਟੀ. ਪੰਜੀਕਰਨ ਹਰ ਐਮ. ਐਸ. ਐਮ. ਈ. ਨੂੰ 1 ਕਰੋੜ ਰੁਪਏ ਤਕ ਦੇ ਨਵੇਂ ਕਰਜ਼ੇ ਜਾਂ ਵਧ ਕਰਜ਼ੇ ਦੀ ਰਕਮ ’ਤੇ ਵਿਆਜ਼ 2% ਦਾ ਡਿਸਕਾਊਂਟ ਦਿਤਾ ਜਾਵੇਗਾ।


