- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੰਪ ਨੇ ਅਮਰੀਕਾ ਦੀ ਮਾਣ-ਮਰਿਆਦਾ ਨੂੰ ਪਹੁੰਚਾਈ ਠੇਸ : ਖੁਮੈਨੀ
ਵਾਸ਼ਿੰਗਟਨ – ਈਰਾਨ ਦੇ ਉੱਚ ਨੇਤਾ ਆਯਤੁੱਲਾ ਅਲੀ ਖੁਮੈਨੀ ਨੇ ਆਖਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੇ ਅਮਰੀਕਾ ਦੀ ਮਾਣ-ਮਰਿਆਦਾ ਨੂੰ ਨੁਕਸਾਨ ਪਹੁੰਚਾਇਆ ਹੈ। ਇਸਲਾਮਕ ਰਿਪਬਲਿਕਨ ‘ਤੇ ਨਵੀਆਂ ਪਾਬੰਦੀਆਂ ਨਾਲ ਉਹ ਆਖਰਕਾਰ ਹਾਰ ਜਾਣਗੇ। ਆਪਣੇ ਟਵਿੱਟਰ ਅਕਾਊਂਟ ‘ਤੇ ਤਹਿਰਾਨ ‘ਚ ਇਕ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਖੁਮੈਨੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਦੀ ਮਾਣ-ਮਰਿਆਦਾ ਅਤੇ ਉਸ ਦੇ ਉਦਾਰਵਾਦੀ ਲੋਕਤੰਤਰ ਨੂੰ ਠੇਸ ਪਹੁੰਚਾਈ ਹੈ। ਅਰਥਵਿਵਸਥਾ ਅਤੇ ਫੌਜ ਦੀ ਸ਼ਕਤੀ, ਜਿਸ ਨੂੰ ਅਮਰੀਕਾ ਦੀ ਵੱਡੀ ਤਾਕਤ ਕਿਹਾ ਜਾਂਦਾ ਹੈ ਉਹ ਵੀ ਕਮਜ਼ੋਰ ਹੋ ਰਹੀ ਹੈ। ਈਰਾਨ ਦੇ ਉੱਚ ਨੇਤਾ ਨੇ ਆਖਿਆ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਸੰਘਰਸ਼ ਦੇ 40 ਸਾਲ ਹੋ ਚੁੱਕੇ ਹਨ। ਅਮਰੀਕਾ ਨੇ ਅਜੇ ਤੱਕ ਸਾਡੇ ਖਿਲਾਫ ਫੌਜੀ, ਆਰਥਿਕ ਅਤੇ ਮੀਡੀਆ ਵੈਲਫੇਅਰ ਜਿਹੇ ਵੱਖ-ਵੱਖ ਕਦਮ ਚੁੱਕੇ ਹਨ। ਟਰੰਪ ਨੇ ਮਈ ‘ਚ 2015 ਦੇ ਪ੍ਰਮਾਣੂ ਸਮਝੌਤੇ ਤੋਂ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ‘ਤੇ ਫਿਰ ਤੋਂ ਪਾਬੰਦੀਆਂ ਲਾ ਦਿੱਤੀਆਂ ਸਨ। ਅਮਰੀਕੀ ਰਾਸ਼ਟਰਪਤੀ ਦੇ ਇਸ ਕਦਮ ਨਾਲ ਗਲੋਬਲ ਸ਼ਕਤੀਆਂ ਵਿਚਾਲੇ ਹੜਕੰਪ ਮਚਿਆ ਸੀ। ਵਾਸ਼ਿੰਗਟਨ ਨੇ ਆਖਿਆ ਕਿ ਉਹ ਈਰਾਨ ਨਾਲ ਨਵਾਂ ਸੌਦਾ ਕਰਨਾ ਚਾਹੁੰਦਾ ਹੈ। ਉਸ ਦੀ ਖੇਤਰੀ ਦਲਖਅੰਦਾਜ਼ੀ ਅਤੇ ਮਿਜ਼ਾਇਲ ਪ੍ਰੋਗਰਾਮ ‘ਚ ਕਟੌਤੀ ਚਾਹੁੰਦਾ ਹੈ। ਤਹਿਰਾਨ ਉਸ ਦੀਆਂ ਇਨ੍ਹਾਂ ਮੰਗਾਂ ਨੂੰ ਨਕਾਰ ਚੁੱਕਿਆ ਹੈ। ਖੁਮੈਨੀ ਨੇ ਕਿਹਾ ਕਿ ਅਮਰੀਕਾ ਨੇ ਇਨ੍ਹਾਂ ਸਾਰੇ ਕਦਮਾਂ ਦਾ ਟੀਚਾ ਉਸ ‘ਤੇ ਫਿਰ ‘ਤੇ ਆਪਣੀ ਹਕੂਮਤ ਹਾਸਲ ਕਰਨਾ ਹੈ। ਨਵੀਆਂ ਪਾਬੰਦੀਆਂ ਈਰਾਨ ਦੀਆਂ ਅਰਥਵਿਵਸਥਾ ਨੂੰ ਜ਼ੀਰੋ ਬਣਾਉਣ ਇਸ ਨੂੰ ਪਿਛੜਾ ਰੱਖਣ ਲਈ ਹੈ।


