- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਡੈਮੋਕਰੈਟਾਂ ਦਾ ਸਦਨ ’ਤੇ ਕਬਜ਼ਾ; ਟਰੰਪ ਵੱਲੋਂ ਚੋਣਾਂ ਦੇ ਨਤੀਜੇ ਆਪਣੀ ਸ਼ਾਨਦਾਰ ਜਿੱਤ ਕਰਾਰ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਹੋਈਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੂੰ ਆਪਣੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਹੈ ਪਰ ਇਸ ਦੌਰਾਨ ਹੀ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਨੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਵਿਚ ਜਿੱਤ ਹਾਸਲ ਕਰ ਲਈ ਹੈ ਪਰ ਬੇਹੱਦ ਫਸਵੀਆਂ ਚੋਣਾਂ ਵਿਚ ਸੱਤਾਧਾਰੀ ਰੀਪਬਲਿਕਨ ਪਾਰਟੀ ਨੇ ਉਪਰਲੇ ਸਦਨ ਵਿਚ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ। ਰਾਸ਼ਟਰਪਤੀ ਟਰੰਪ ਜਿਸ ਨੇ ਪਿਛਲੇ ਦੋ ਮਹੀਨੇ ਵਿਚ 30 ਦੇ ਕਰੀਬ ਰੈਲੀਆਂ ਕੀਤੀਆਂ ਹਨ, ਨੇ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੂੰ ਆਪਣੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਲਈ ਉਹ ਆਰਥਿਕ ਵਿਕਾਸ ਦਰ, ਮੁੱਢਲੇ ਢਾਂਚੇ, ਵਪਾਰ ਵਰਗੇ ਖੇਤਰਾਂ ਨੂੰ ਪੱਕੇ ਪੈਰੀਂ ਕਰਨ ਦੇ ਲਈ ਡੈਮੋਕਰੈਟਾਂ ਦੇ ਨਾਲ ਮਿਲ ਕੇ ਚੱਲਣ ਲਈ ਤਿਆਰ ਹਨ। ਡੈਮੋਕਰੈਟਾਂ ਨੇ ਪ੍ਰਤੀਨਿਧ ਸਭਾ ਵਿਚ ਜਿੱਤ ਦਰਜ ਕਰਕੇ ਰੀਪਬਲਿਕਨਾਂ ਦਾ ਏਕਾ ਅਧਿਕਾਰ ਤੋੜ ਦਿੱਤਾ ਹੈ ਅਤੇ ਰਾਸ਼ਟਰਪਤੀ ਟਰੰਪ ਦੀਆਂ ਸ਼ਕਤੀਆਂ ਉੱਤੇ ਵੀ ਕੁੰਡਾ ਲਾ ਦਿੱਤਾ ਹੈ। ਪ੍ਰਤੀਨਿਧ ਸਭਾ ਦੇ ਵਿਚ ਡੈਮੋਕਰੈਟਾਂ ਨੇ 28 ਸੀਟਾਂ ਰਿਪਬਲਿਕਨਾਂ ਕੋਲੋਂ ਖੋਹ ਲਈਆਂ ਹਨ। ਪ੍ਰਤੀਨਿਧ ਸਭਾ ਵਿਚ ਰੀਪਬਲਿਕਨਾਂ ਕੋਲ 235 ਸੀਟਾਂ ਸਨ ਅਤੇ ਡੈਮੋਕਰੈਟਾਂ ਕੋਲ 193 ਸੀਟਾਂ ਸਨ। ਭਾਰਤੀ ਭਾਈਚਾਰੇ ਦੇ ਨਾਲ ਸਬੰਧਤ ‘ਸਮੋਸਾ ਕੌਕਸ’ ਨਾਲ ਸਬੰਧਤ ਚਾਰ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ, ਪ੍ਰਮਿਲਾ ਜਯਾਪਾਲ, ਰੋਅ ਖੰਨਾ ਅਤੇ ਅਮੀ ਬੇਰਾ ਚੋਣ ਜਿੱਤ ਗਏ ਹਨ। ਨਵਾਂ ਚੁਣਿਆਂ ਸਦਨ ਨਵੇਂ ਸਾਲ ਵਿਚ ਜਨਵਰੀ ਤੋਂ ਕਿਰਿਆਸ਼ੀਲ ਹੋ ਜਾਵੇਗਾ। ਸੌ ਮੈਂਬਰੀ ਸੈਨੇਟ ਜਿੱਥੇ ਸੱਤਾਧਾਰੀ ਰਿਪਬਲਿਕਨ ਪਾਰਟੀ ਕੋਲ 51-49 ਦਾ ਬਹੁਮਤ ਹੀ ਸੀ, ਉਹ ਇਸ ਵਾਰ ਵੀ ਆਪਣਾ ਬਹੁਮਤ ਬਚਾਉਣ ਵਿਚ ਕਾਮਯਾਬ ਹੋ ਗਈ ਹੈ। ਇਸ ਵਾਰ 35 ਸੀਟਾਂ ਉੱਤੇ ਚੋਣ ਹੋਈ ਹੈ। ਤਾਜ਼ਾ ਨਤੀਜਿਆਂ ਅਨੁਸਾਰ ਰਿਪਬਲਿਕਨਾਂ ਕੋਲ 51 ਸੀਟਾਂ ਹਨ ਤੇ ਡੈਮੋਕਰੈਟਾਂ ਕੋਲ 46 ਸੀਟਾਂ ਹਨ। ਸਦਨ ਦੇ ਵਿਚ ਇਸ ਵਾਰ ਇੱਕ ਸੌ ਦੇ ਕਰੀਬ ਔਰਤ ਮੈਂਬਰਾਂ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿਚੋਂ 28 ਔਰਤਾਂ ਸਦਨ ਦੇ ਵਿਚ ਪਹਿਲੀ ਵਾਰ ਜਿੱਤ ਕੇ ਆਈਆਂ ਹਨ।


