25 ਲੱਖ, 25 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਮੇਤ ਦੋ ਕਾਬੂ

ਖੰਨਾ – ਜਸਵੀਰ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਸ੍ਰੀ ਜਗਵਿੰਦਰ ਸਿੰਘ ਚੀਮਾ, ਪੀ.ਪੀ.ਐਸ. ਉਪ ਪੁਲਿਸ ਕਪਤਾਨ (ਆਈ), ਖੰਨਾ, ਇੰਸਪੈਕਟਰ ਮਨਜੀਤ ਸਿੰਘ ਇੰਚਾਰਜ਼ ਨਾਰਕੋਟਿਕ ਸੈਲ ਖੰਨਾ, ਸਹਾਇਕ ਥਾਣੇਦਾਰ ਸੁਖਵੀਰ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਪ੍ਰਿਸਟੀਨ ਮਾਲ ਜੀ.ਟੀ ਰੋਡ ਅਲੌੜ ਵਿਖੇ ਨਾਕਾਬੰਦੀ ਕਰਕੇ ਸ਼ਕੀ ਵਹੀਕਲਾ ਅਤੇ ਸ਼ਕੀ ਪੁਰਸ਼ਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੋਬਿੰਦਗੜ ਸਾਇਡ ਤੋ ਇਕ ਕਾਰ (ਨੰਬਰ ਪੀ.ਬੀ-29-ਐਮ-0141) ਆਈ, ਜਿਸ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਵਿਚ ਬੈਠੇ ਦੋ ਵਿਅਕਤੀਆ ਪਾਸੋਂ 25,25,000/- (25 ਲੱਖ 25 ਹਜ਼ਾਰ ਰੁਪਏ) ਦੀ ਰਾਸ਼ੀ ਬ੍ਰਾਮਦ ਹੋਈ। ਕਾਰ ਚਾਲਕ ਨੇ ਆਪਣਾ ਨਾਮ ਪਲਵਿੰਦਰ ਸਿੰਘ ਪੁਤਰ ਕੇਹਰ ਸਿੰਘ ਵਾਸੀ ਗਲੀ ਨੰਬਰ 3, ਮਾਡਲ ਕਲੋਨੀ ਰਾਹੋਂ ਰੋਡ ਲੁਧਿਆਣਾ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਸੰਦੀਪ ਕੁਮਾਰ ਪੁਤਰ ਓਮ ਪ੍ਰਕਾਸ ਵਾਸੀ ਵਾਰਡ ਨੰਬਰ 10, ਸੁਭਾਸ਼ ਨਗਰ ਲੁਧਿਆਣਾ ਦਸਿਆ, ਉਕਤ ਰਕਮ ਬਾਰੇ ਪੁਛਣ ਪਰ ਇਹਨਾਂ ਵਿਅਕਤੀਆ ਵਲੋ ਕੋਈ ਠੋਸ ਸਬੂਤ ਜਾਂ ਦਸਤਾਵੇਜ ਪੇਸ਼ ਨਹੀ ਕੀਤਾ ਗਿਆ। ਜਿਸ ਸਬੰਧੀ ਮਨੋਜ ਕੁੰਡਲ ਇੰਸਪੈਕਟਰ ਇਨਕਮ ਟੈਕਸ ਲੁਧਿਆਣਾ ਨੂੰ ਸੂਚਿਤ ਕੀਤਾ ਗਿਆ ਅਤੇ ਉਕਤ ਵਿਅਕਤੀਆ ਸਮੇਤ ਬਰਾਮਦ ਰਕਮ ਨੂੰ ਅਗਲੀ ਕਾਰਵਾਈ ਲਈ ਮਹਿਕਮਾ ਇੰਨਕਮ ਟੈਕਸ ਲੁਧਿਆਣਾ (ਇਨਵੈਸਟੀਗੇਸ਼ਨ ਟੀਮ) ਦੇ ਹਵਾਲੇ ਕੀਤਾ ਗਿਆ।

VIA PUNJAB