18 ਨਵੰਬਰ ਨੂੰ ਸੂਬੇ ਦੇ ਸਾਰੇ ਜਿਲਿਆਂ ਵਿਚ ਕੁਦਰਤੀ ਮੈਡੀਕਲ ਦਿਵਸ ਵੱਜੋਂ ਮਨਾਇਆ ਜਾਵੇਗਾ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਤੇ ਆਯੂਸ਼ ਮੰਤਰੀ ਅਨਿਲ ਵਿਜ ਨੇ ਕਿਹਾ ਕਿ 18 ਨਵੰਬਰ ਨੂੰ ਪਹਿਲਾ ਕੁਦਰਤੀ ਮੈਡੀਕਲ ਦਿਵਸ ਸੂਬੇ ਦੇ ਸਾਰੇ ਜਿਲਿਆਂ ਅਤੇ ਆਯੂਰਵੇਦਿਕ ਸੰਸਥਾਨਾਂ ਵਿਚ ਮਨਾਇਆ ਜਾਵੇਗਾ| ਇਸ ਨਾਲ ਲੋਕਾਂ ਨੂੰ ਕੁਦਰਤੀ ਇਲਾਜ ਅਤੇ ਖਾਣ-ਪਾਣ ਬਾਰੇ ਜਾਣਕਾਰੀ ਮਿਲੇਗੀ| ਆਯੂਸ਼ ਮੰਤਰੀ ਨੇ ਦਸਿਆ ਕਿ ਇਸ ਦਿਨ ਨੂੰ ਮਨਾਊਣ ਦਾ ਮੰਤਵ ਭੋਜਨ ਹੀ ਸਿਰਫ ਇਲਾਜ ਹੈ ‘ਤੇ ਜੋਰ ਦਿੱਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਵਧੀਆ ਸਿਹਤ ਦਿੱਤੀ ਜਾ ਸਕੇ| ਉਨਾਂ ਕਿਹਾ ਕਿ ਸਾਡਾ ਜੀਵਨ ਦਾ ਖਾਣ-ਪੀਣ ਨਾਲ ਹੀ ਵਿਅਕਤੀ ਦਾ ਇਲਾਜ ਸੰਭਵ ਹੈ| ਸਾਡਾ ਸਰੀਰ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ, ਜਿਸ ਦਾ ਸੰਤੁਲਨ ਸਾਡੇ ਰੋਜਾਨਾ ਭੋਜਨ ਨਾਲ ਹੀ ਕੀਤਾ ਜਾ ਸਕਦਾ ਹੈ| ਇਸ ਦੇ ਆਯੋਜਨ ਲਈ ਜਿਲਾ ਪੱਧਰ ‘ਤੇ ਵੱਖ ਤੋਂ ਬਜਟ ਦੀ ਵਿਵਸਕਾ ਕੀਤੀ ਗਈ ਹੈ| ਸ੍ਰੀ ਕ੍ਰਿਸ਼ਣ ਆਯੂਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਵਾਈਸ ਚਾਂਸਲਰ ਡਾ. ਬਲਦੇਵ ਕੁਮਾਰ ਨੇ ਦਸਿਆ ਕਿ ਯੂਨੀਵਰਸਿਟੀ ਪੱਧਰ ‘ਤੇ ਵੀ ਪਹਿਲਾਂ ਕੁਦਰਤੀ ਮੈਡੀਕਲ ਦਿਵਸ ਨੂੰ ਮਨਾਇਆ ਜਾਵੇਗਾ| ਇਸ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ| ਉਨਾਂ ਦਸਿਆ ਕਿ ਇਸ ਸਬੰਧ ਵਿਚ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜਾਂ ਨੂੰ ਇਸ ਤਰਾਂ ਦੇ ਆਯੋਜਨ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਸ੍ਰੀ ਕ੍ਰਿਸ਼ਣ ਸਰਕਾਰੀ ਕਾਲਜ, ਕੁਰੂਕਸ਼ੇਤਰ ਅਤੇ ਆਤੂਰਾਲਯ ਵਿਚ ਵੀ ਇਸ ਨੂੰ ਮਨਾਇਆ ਜਾਵੇਗਾ| ਵਾਈਸ ਚਾਂਸਲਰ ਨੇ ਕਿਹਾ ਕਿ ਸਾਡੀ ਪੰਜ ਊਗਲਾਂ ਵਿਚ ਅੱਗ, ਹਵਾ, ਆਕਾਸ਼, ਪਾਣੀ ਅਤੇ ਧਰਤੀ ਤੱਵ ਮੌਜ਼ੂਦ ਹੁੰਦੇ ਹਨ, ਇਸ ਲਈ ਹੱਥ ਦੀ ਉਂਗਲਾ ਨਾਲ ਖਾਣਾ ਖਾਉਣਾ ਲਾਭਕਾਰੀ ਹੁੰਦਾ ਹੈ, ਸਗੋਂ ਊਰਜਾਵਾਨ ਵੀ ਹੁੰਦਾ ਹੈ|

VIA PUNJAB