ਟਰੰਪ ਜੂਨੀਅਰ ਦੀ ਭਾਰਤ ਯਾਤਰਾ ‘ਤੇ ਅਮਰੀਕਾ ਨੇ ਖਰਚ ਕੀਤੇ 1 ਲੱਖ ਡਾਲਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪੁੱਤਰ ਡੋਨਾਲਡ ਜੇ. ਟਰੰਪ ਜੂਨੀਅਰ ਦੀ ਭਾਰਤ ਯਾਤਰਾ ‘ਤੇ ਅਮਰੀਕਾ ਨੇ ਤਕਰੀਬਨ 1 ਲੱਖ ਡਾਲਰ ਖਰਚ ਕੀਤੇ ਹਨ। ਅਮਰੀਕੀ ਟੈਕਸਦਾਤਾਵਾਂ ਦਾ ਧਨ ਟਰੰਪ ਜੂਨੀਅਰ ਦੀ ਸੁਰੱਖਿਆ ‘ਚ ਲੱਗੇ ਖੁਫੀਆ ਏਜੰਟਾਂ, ਉਨ੍ਹਾਂ ਦੇ ਓਵਰ ਟਾਈਮ, ਤਮਾਮ ਤੱਟੀ ਇਲਾਕਿਆਂ ਦੀ ਸੁਰੱਖਿਆ ਅਤੇ ਹੋਰ ਚੀਜ਼ਾਂ ‘ਚੇ ਖਰਚ ਹੋਇਆ। ਟਰੰਪ ਜੂਨੀਅਰ ਫਰਵਰੀ, 2018 ‘ਚ ਵਪਾਰ ਦੇ ਸਿਲਸਿਲੇ ‘ਚ ਨਿੱਜੀ ਯਾਤਰਾ ‘ਤੇ ਭਾਰਤ ਆਏ ਸਨ ਅਤੇ 4 ਸ਼ਹਿਰਾਂ ਦਿੱਲੀ, ਮੁਬੰਈ, ਪੁਣੇ ਅਤੇ ਕੋਲਕਾਤਾ ਗਏ ਸਨ। ਉਹ ਟਰੰਪ ਆਰਗੇਨਾਈਜ਼ੇਸ਼ਨ ਵੱਲੋਂ ਬਣਾਏ ਜਾ ਰਹੇ ਹਨ ਲੱਗਜ਼ਰੀ ਕਾਂਡੋਸ (ਅਪਾਰਟਮੈਂਟ ਸਰੀਖਾ) ਦੇ ਪ੍ਰਚਾਰ ਲਈ ਭਾਰਤ ਆਏ ਸਨ। ਇਸ ਪ੍ਰਾਜੈਕਟ ਨੂੰ ਪੂਰਾ ਮਾਲਿਕਾਨਾ ਹੱਕ ਰਾਸ਼ਟਰਪਤੀ ਟਰੰਪ ਕੋਲ ਹੈ। ਟਰੰਪ ਜੂਨੀਅਰ ਆਪਣੀਆਂ ਪਰਿਵਾਰਕ ਕੰਪਨੀ ਦੇ ਉਪ-ਪ੍ਰਧਾਨ ਹਨ। ਟਰੰਪ ਜੂਨੀਅਰ ਦੀ ਯਾਤਰਾ ‘ਤੇ ਹੋਏ ਖਰਚ ‘ਚ ਜਾਣਕਾਰੀ ਸੂਚਨਾ ਦੀ ਆਜ਼ਾਦੀ ਕਾਨੂੰਨ ਦੇ ਤਹਿਤ ਗ੍ਰਹਿ ਮੰਤਰਾਲੇ ਤੋਂ ਹਾਸਲ ਕੀਤੀ ਹੈ। ਅਖਬਾਰ ਮੁਤਾਬਕ ਪ੍ਰਾਪਤ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਟਰੰਪ ਜੂਨੀਅਰ ਦੀ ਫਰਵਰੀ ‘ਚ ਹੋਈ ਯਾਤਰਾ ਦੌਰਾਨ ਹੋਟਲ ਦੇ ਕਮਰਿਆਂ, ਹਵਾਈ ਕਿਰਾਇਆ, ਕਾਰ ਅਤੇ ਸੀਕ੍ਰੇਟ ਸਰਿਵਸ ਏਜੰਟਾਂ ਦੇ ਓਵਰ ਟਾਈਮ ‘ਤੇ 97,805 ਡਾਲਰ ਦਾ ਖਰਚ ਆਇਆ ਹੈ।

VIA PUNJAB