ਕੇਸਰੀ ਬਾਣੀਆ ਭਾਈਚਾਰੇ ਨਾਲ ਸਬੰਧਤ ਸੀ: ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਕੀਤੇ ਦਾਅਵੇ ਕਿ ਕਾਂਗਰਸ ਦਾ ਸਾਬਕਾ ਪ੍ਰਧਾਨ ਸੀਤਾਰਾਮ ਕੇਸਰੀ ਦਲਿਤ ਸੀ, ਸੋਸ਼ਿਤ ਵਰਗ ਵਿਚੋਂ ਸੀ ਅਤੇ ਕਾਂਗਰਸ ਨੇ ਸੋਨੀਆ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਲਈ ਉਸ ਨਾਲ ਬਦਸਲੂਕੀ ਕੀਤੀ ਸੀ, ਨੂੰ ਰੱਦ ਕਰਦਿਆਂ ਕਿਹਾ ਹੈ ਕਿ ਸ੍ਰੀ ਸੀਤਾ ਰਾਮ ਕੇਸਰੀ ਹੋਰ ਪਛੜੀਆਂ ਸ਼ੇਣੀਆਂ ਵਿਚੋਂ ਇਕ ਬਾਣੀਆ ਭਾਈਚਾਰੇ ਨਾਲ ਸਬੰਧਤ ਸੀ ਅਤੇ ਦਲਿਤ ਨਹੀਂ ਸੀ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਪ੍ਰਧਾਨ ਮੰਤਰੀ ਵੱਲੋਂ ਛੱਤੀਸਗੜ੍ਹ ਵਿਚ ਦਿੱਤੇ ਭਾਸ਼ਨ ਦੇ ਤੱਤਾਂ ਨੂੰ ਝੁਠਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਆਏ ਦਿਨ ਕੋਈ ਨਵਾਂ ਝੂਠ ਬੋਲਣ ਦੀ ਆਦਤ ਬਣ ਗਈ ਹੈ। ਉਨ੍ਹਾਂ ਕਿਹਾ, ‘ਮੋਦੀ ਜੀ ਆਪਣੀ ਪਾਰਟੀ ਵਿਚ ਝਾਤ ਮਾਰੋ, ਤੁਸੀਂ ਸੀਨੀਅਰ ਆਗੂਆਂ ਦੇ ਨਾਲ ਕਿਹੋ ਜਿਹਾ ਸਲੂਕ ਕਰਦੇ ਹੋ।’ ਉਨ੍ਹਾਂ ਨੇ ਭਾਜਪਾ ਦੇ ਬਜ਼ੁਰਗ ਆਗੂਆਂ ਲਾਲ ਕਿ੍ਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਰਾਜ ਮਿਸ਼ਰਾ ਅਤੇ ਕੇਸ਼ੂਭਾਈ ਪਟੇਲ ਦਾ ਖਾਸ ਤੌਰ ਉੱਤੇ ਜ਼ਿਕਰ ਕੀਤਾ।

VIA PUNJAB