- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੁਮੀਤ ਗੋਇਲ ਨੇ ਟੇਬਲ ਟੈਨਿਸ ਚੈਂਪੀਅਨਸ਼ਿਪ ਜਿੱਤੀ
ਪਠਾਨਕੋਟ – ਸਟੈਗ 59ਵੀਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਦੀ ਟਰਾਫ਼ੀ ਅੱਜ ਜਲੰਧਰ ਦੇ ਸੁਮੀਤ ਗੋਇਲ ਨੇ ਜਿੱਤ ਲਈ ਹੈ। ਲੁਧਿਆਣਾ ਦਾ ਹਰਜਿੰਦਰ ਸਿੰਘ ਰਨਰ ਅੱਪ ਰਿਹਾ, ਜਦੋਂਕਿ ਫਿਰੋਜ਼ਪੁਰ ਦੇ ਮਨੀਸ਼ ਸ਼ਰਮਾ ਨੇ ਤੀਜਾ ਤੇ ਲੁਧਿਆਣਾ ਦੇ ਮਨਮੀਤ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੈਡੇਟ ਲੜਕੀਆਂ ਦੇ ਮੁਕਾਬਲੇ ਵਿੱਚ ਗੁਲਸ਼ੀਨ ਜੇਤੂ ਰਹੀ, ਜਦਕਿ ਜਲੰਧਰ ਦੀ ਇਸ਼ਿਤਾ ਮਹਾਜਨ ਰੰਨਰ ਅੱਪ ਅਤੇ ਜਲੰਧਰ ਦੀ ਮਾਨਿਆ ਤੀਜੇ ਸਥਾਨ ’ਤੇ ਰਹੀ। ਕੈਡੇਟ ਲੜਕਿਆਂ ਵਿੱਚ ਜਲੰਧਰ ਦੇ ਸੁਹਾਨ ਗੁਲਾਟੀ, ਮੁਹਾਲੀ ਦੇ ਸਾਹਿਲ ਮਹਿਰਾ ਅਤੇ ਜਲੰਧਰ ਦੇ ਤਾਨਿਸ਼ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਮੱਲਿਆ। ਜੂਨੀਅਰ ਲੜਕੀਆਂ ਦੇ ਮੁਕਾਬਲੇ ਵਿੱਚ ਫਿਰੋਜ਼ਪੁਰ ਦੀ ਯੱਸ਼ ਸ਼ਰਮਾ ਜੇਤੂ ਅਤੇ ਮੁਹਾਲੀ ਦੀ ਅਨੰਨਿਆ ਠਾਕੁਰ ਰੰਨਰ ਅੱਪ ਰਹੀ। ਜੂਨੀਅਰ ਲੜਕਿਆਂ ਵਿੱਚੋਂ ਨਿਖਿਲ ਸੈਣੀ ਜੇਤੂ ਅਤੇ ਜਲੰਧਰ ਦਾ ਸੁਹਾਨ ਗੁਲਾਟੀ ਦੂਜੇ ਸਥਾਨ ’ਤੇ ਰਿਹਾ। ਯੂਥ ਲੜਕੀਆਂ ਵਿੱਚ ਮੁਹਾਲੀ ਦੀ ਆਰੁਸ਼ੀ ਅਤੇ ਯੂਥ ਲੜਕਿਆਂ ਵਿੱਚੋਂ ਅੰਮ੍ਰਿਤਸਰ ਦਾ ਹਰਨੂਰ ਜੇਤੂ ਰਹੇ। ਪਠਾਨਕੋਟ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਸ੍ਰੀ ਸਾਈਂ ਇੰਜਨੀਅਰਿੰਗ ਕਾਲਜ ਬਧਾਨੀ ਦੇ ਚਾਂਸਲਰ ਐੱਸ ਕੇ ਪੁੰਜ ਨੇ ਦਿੱਤੇ।


