- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇੰਗਲੈਂਡ ਨੇ ਸ੍ਰੀਲੰਕਾ ਨੂੰ 57 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ
ਕੈਂਡੀ – ਜੈਕ ਲੀਚ ਦੀਆਂ ਪੰਜ ਵਿਕਟਾਂ ਦੀ ਬਦੌਲਤ ਇੰਗਲੈਂਡ ਨੇ ਦੂਜੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸ੍ਰੀਲੰਕਾ ਨੂੰ 57 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾ ਲਈ। ਇੰਗਲੈਂਡ ਨੇ ਪੰਜਵੇਂ ਦਿਨ ਸਿਰਫ਼ 30 ਮਿੰਟਾਂ ਵਿੱਚ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ ਲੈ ਕੇ ਜਿੱਤ ਦਰਜ ਕੀਤੀ।
ਖੱਬੇ ਹੱਥ ਦੇ ਸਪਿੰਨਰ ਲੀਚ (83 ਦੌੜਾਂ ਦੇ ਕੇ ਪੰਜ ਵਿਕਟਾਂ) ਨੇ ਮਲਿੰਦਾ ਪੁਸ਼ਪਕੁਮਾਰ (ਇੱਕ) ਦਾ ਕੈਚ ਆਪਣੀ ਹੀ ਗੇਂਦ ’ਤੇ ਲੈ ਕੇ ਸ੍ਰੀਲੰਕਾ ਦੀ ਪਾਰੀ ਦਾ ਅੰਤ ਕੀਤਾ। ਮੋਈਨ ਅਲੀ ਨੇ ਲੀਚ ਦਾ ਚੰਗਾ ਸਾਥ ਨਿਭਾਉਂਦਿਆਂ 72 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਸ੍ਰੀਲੰਕਾ ਦੀ ਟੀਮ 301 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਖ਼ਰੀ ਦਿਨ 243 ਦੌੜਾਂ ’ਤੇ ਢੇਰ ਹੋ ਗਈ। ਟੀਮ ਵੱਲੋਂ ਐਂਜਲੋ ਮੈਥਿਊਜ਼ (88 ਦੌੜਾਂ) ਅਤੇ ਦਿਮੁਥ ਕਰੁਣਾਰਤਨੇ (57 ਦੌੜਾਂ) ਨੇ ਨੀਮ ਸੈਂਕੜੇ ਮਾਰੇ, ਜਦਕਿ ਰੌਸ਼ਨ ਸਿਲਵਾ (37 ਦੌੜਾਂ) ਅਤੇ ਨਿਰੋਸ਼ਨ ਡਿਕਵੇਲਾ (35 ਦੌੜਾਂ) ਨੇ ਚੰਗੀਆਂ ਪਾਰੀਆਂ ਖੇਡੀਆਂ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਦੱਖਣੀ ਅਫਰੀਕਾ ਵਿੱਚ 2015-16 ਵਿੱਚ ਜਿੱਤ ਮਗਰੋਂ ਵਿਦੇਸ਼ੀ ਧਰਤੀ ’ਤੇ ਇਹ ਇੰਗਲੈਂਡ ਦੀ ਪਹਿਲੀ ਜਿੱਤ ਹੈ। ਇੰਗਲੈਂਡ ਨੇ ਸ੍ਰੀਲੰਕਾ ਨੂੰ 2001 ਮਗਰੋਂ ਪਹਿਲੀ ਵਾਰ ਉਸ ਦੇ ਘਰ ਵਿੱਚ ਹਰਾਇਆ ਹੈ।


