ਚੋਣ ਲਾਹੇ ਲਈ ਅਧੂਰੇ ਪ੍ਰਾਜੈਕਟ ਦਾ ਉਦਘਾਟਨ: ਕਾਂਗਰਸ

ਨਵੀਂ ਦਿੱਲੀ – ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਵੱਲੋਂ ਅਧੂਰੀ ਐਕਸਪ੍ਰੈਸਵੇਅ ਦਾ ਉਦਘਾਟਨ ਕਰਨ ਦੀ ਆਲੋਚਨਾ ਕੀਤੀ ਕਿ ਚੋਣਾਂ ਦੌਰਾਨ ਲਾਹਾ ਲੈਣ ਲਈ ਕਾਹਲੀ ਵਿੱਚ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਤੇ ਸ੍ਰੀ ਖੱਟਰ ਦੋਨੋਂ ਜਵਾਬ ਦੇਣ ਕਿ ‘ਕੇਐਮਪੀ’ ਦੀ ਇੰਜੀਨੀਅਰਾਂ ਵੱਲੋਂ ਜਾਂਚ ਨਾ ਹੋਣ ਦੇ ਬਾਵਜੂਦ ਉਦਘਾਟਨ ਕੀਤਾ ਗਿਆ। ਤੀਜੀ ਧਿਰ ਦੇ ਸਲਾਹਕਾਰ ਨੇ ‘ਸੰਪੂਰਨ ਪ੍ਰਮਾਣ ਪੱਤਰ’ ਦੇਣ ਤੋਂ ਮਨ੍ਹਾਂ ਕੀਤਾ ਤੇ ਇੱਥੋਂ ਤਕ ਕਿ ‘ਐੱਚਐੱਸਆਈਆਈਡੀਸੀ’ ਨੇ ਆਪਣੇ ਵੱਲੋਂ ਕਿਸੇ ਵੀ ਦੁਰਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਮਨ੍ਹਾਂ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿਜੀ ਅਪਰੇਟਰਾਂ ਨੂੰ ਮਾਸਿਕ 26 ਕਰੋੜ ਰੁਪਏ ਦਾ ਲਾਹਾ ਦੇਣ ਲਈ ਚੋਣਾਂ ਦੌਰਾਨ ਤੁਰੰਤ ਮਸ਼ਹੂਰੀ ਲੈਣ ਖ਼ਤਾਰ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਈ ਗਈ ਹੈ।

VIA PUNJAB