ਟੋਰਾਂਟੋ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹੋਈ ਪਛਾਣ

ਟੋਰਾਂਟੋ – ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਬੀਤੇ ਦਿਨੀਂ ਭੀੜ ਵਾਲੀ ਸੜਕ ਤੇ 15 ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਕ 10 ਸਾਲਾ ਬੱਚੇ ਅਤੇ ਇਕ 18 ਸਾਲਾ ਔਰਤ ਦੀ ਜਾਨ ਲੈਣ ਵਾਲੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ| ਇਸ ਹਮਲੇ ਵਿੱਚ 13 ਵਿਅਕਤੀ ਜ਼ਖਮੀ ਹੋਏ ਹਨ| ਸੁਤੰਤਰ ਵਿਸ਼ੇਸ਼ ਜਾਂਚ ਇਕਾਈ ਨੇ ਸ਼ੱਕੀ ਦੋਸ਼ੀ ਦੀ ਪਛਾਣ ਟੋਰਾਂਟੋ ਨਿਵਾਸੀ 29 ਸਾਲਾ ਫੈਜਲ ਹੁਸੈਨ ਦੇ ਰੂਪ ਵਿੱਚ ਕੀਤੀ ਹੈ| ਪ੍ਰਸ਼ਾਸਨ ਨੇ ਕਿਹਾ ਕਿ ਦੋਸ਼ੀ ਨੂੰ ਗੋਲੀਬਾਰੀ ਦੀ ਘਟਨਾ ਦੇ ਕੁਝ ਦੇਰ ਬਾਅਦ ਮ੍ਰਿਤ ਪਾਇਆ ਗਿਆ ਸੀ| ਦੋਸ਼ੀ ਹੁਸੈਨ ਦੇ ਪਰਿਵਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇਕ ਗੰਭੀਰ ਮਾਨਸਿਕ ਬੀਮਾਰੀ ਨਾਲ ਪੀੜਤ ਸੀ| ਫਿਲਹਾਲ ਪੁਲੀਸ ਗੋਲੀਬਾਰੀ ਦੇ ਕਾਰਨ ਜਾਂ ਇਸ ਹਿੰਸਾ ਲਈ ਉਕਸਾਉਣ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ| ਹੁਸੈਨ ਦੇ ਪਰਿਵਾਰ ਨੇ ਆਪਣੇ ਲਿਖਤੀ ਬਿਆਨ ਵਿੱਚ ਕਿਹਾ ਕਿ ਇਹ ਸਮਾਚਾਰ ਮਿਲਦੇ ਹੀ ਅਸੀਂ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਾਂ ਕਿ ਸਾਡਾ ਬੇਟਾ ਇਸ ਹਿੰਸਾ ਅਤੇ ਲੋਕਾਂ ਦੀ ਜਾਨ ਲੈਣ ਦਾ ਜ਼ਿੰਮੇਵਾਰ ਬਣਿਆ ਹੈ| ਉਹ ਜ਼ਿੰਦਗੀ ਭਰ ਗੰਭੀਰ ਮਾਨਸਿਕ ਬੀਮਾਰੀ, ਮਨੋਰੋਗ ਅਤੇ ਡਿਪਰੈਸ਼ਨ ਨਾਲ ਪੀੜਤ ਰਿਹਾ|…ਅਸੀਂ ਸਾਰੀ ਜ਼ਿੰਦਗੀ ਉਸ ਦਾ ਇਲਾਜ ਕਰਵਾਉਣ, ਉਸ ਦੇ ਜੀਵਨ ਸੰਘਰਸ਼ ਅਤੇ ਦਰਦ ਨੂੰ ਘੱਟ ਕਰਨ ਦੀ ਹਰ ਕੋਸ਼ਿਸ਼ ਕਰਦੇ ਰਹੇ| ਸਾਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਜੀਵਨ ਦਾ ਅੰਤ ਇੰਨਾ ਤਬਾਹੀ ਵਾਲਾ ਹੋਵੇਗਾ|

VIA PUNJAB