ਟਰੰਪ ਵਲੋਂ ਅਮਰੀਕੀ-ਮੈਕਸੀਕੋ ਸੀਮਾ ਨੂੰ ਬੰਦ ਕਰਨ ਦੀ ਧਮਕੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਮੈਕਸੀਕੋ ਦੇ ਨਾਲ ਲੱਗਣ ਵਾਲੀ ਅਮਰੀਕੀ ਸੀਮਾ ਨੂੰ ਬੰਦ ਕਰਨ ਦੀ ਧਮਕੀ ਦਿੱਤੀ| ਟਰੰਪ ਨੇ ਮੱਧ ਅਮਰੀਕਾ ਵਿਚ ਪ੍ਰਵਾਸੀਆਂ ਦੇ ਦਾਖਲੇ ਤੇ ਰੋਕ ਲਗਾਉਣ ਦੀਆਂ ਆਪਣੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਦੇ ਤੌਰ ਤੇ ਇਹ ਧਮਕੀ ਦਿੱਤੀ| ਟਰੰਪ ਨੇ ਫਲੋਰੀਡਾ ਦੇ ਪਾਮ ਬੀਚ ਵਿਚ ਪੱਤਰਕਾਰਾਂ ਨੂੰ ਕਿਹਾ,”ਜੇ ਸਾਨੂੰ ਲੱਗਾ ਇਹ ਉਸ ਪੱਧਰ ਤੱਕ ਪਹੁੰਚ ਗਿਆ ਹੈ ਜਿੱਥੋਂ ਦੀ ਅਸੀਂ ਕੰਟਰੋਲ ਗਵਾਉਣ ਜਾ ਰਹੇ ਹਾਂ ਜਾਂ ਜਿੱਥੋਂ ਦੀ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਅਸੀਂ ਉਸ ਸਮੇਂ ਤੱਕ ਦੇਸ਼ ਵਿਚ ਦਾਖਲਾ ਬੰਦ ਕਰ ਦੇਵਾਂਗੇ ਜਦੋਂ ਤੱਕ ਕਿ ਅਸੀਂ ਇਸ ਨੂੰ ਕੰਟਰੋਲ ਵਿਚ ਨਾ ਲੈ ਸਕੀਏ |

VIA PUNJAB