ਜੇਕਰ ਭਾਰਤ ਇਕ ਕਦਮ ਚੁਕੇਗਾ ਤਾਂ ਪਾਕਿ ਦੋ ਕਦਮ ਚੁਕਣ ਨੂੰ ਤਿਆਰ : ਸ. ਸਿੱਧੂ

ਚੰਡੀਗੜ੍ਹ – ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿਧੂ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਇਹ ਦੋਵੇਂ ਸਰਕਾਰਾਂ (ਭਾਰਤ ਅਤੇ ਪਾਕਿ) ਵਲੋਂ ਚੁਕਿਆ ਗਿਆ ਇਕ ਸ਼ਲਾਘਾਯੋਗ ਕਦਮ ਹੈ। ਸਿਧੂ ਨੇ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਹਨ ਕਿ ਜੇਕਰ ਤੁਸੀ (ਭਾਰਤ) ਇਕ ਕਦਮ ਚੁਕੇਗਾ ਤਾਂ ਉਹ (ਪਾਕਿਸਤਾਨ) ਦੋ ਕਦਮ ਚੁਕਣ ਨੂੰ ਤਿਆਰ ਹੈ। ਇਸ ਦੇ ਨਾਲ ਹੀ ਸਿਧੂ ਨੇ ਕਿਹਾ ਕਿ ਭਾਰਤ ਨੇ ਇਕ ਕਦਮ ਚੁਕਿਆ ਤਾਂ ਪਾਕਿਸਤਾਨ ਨੇ ਅਗਲੇ ਦਿਨ ਹੀ ਇਹ ਐਲਾਨ ਕਰ ਦਿਤਾ ਕਿ ਅਸੀ ਇਸ ਦਾ ਉਦਘਾਟਨ ਕਰਾਂਗੇ।

VIA PUNJAB