ਭਾਰਤੀ ਫ਼ੌਜ ਇੱਕ ਆਵਾਜ਼ ’ਤੇ ਕਾਰਵਾਈ ਲਈ ਤਿਆਰ : ਬਿਪਿਨ ਰਾਵਤ

ਨਵੀਂ ਦਿੱਲੀ – ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਸਿਰਫ ਇਕ ਆਵਾਜ਼ ਤੇ ਕਾਰਵਾਈ ਲਈ ਤਿਆਰ ਹੈ ਅਤੇ ਹੁਣ ਕਦੇ ਅਜਿਹੇ ਹਾਲਾਤ ਪੈਦਾ ਨਹੀਂ ਹੋਣਗੇ ਜਦੋਂ ਫ਼ੌਜ 26/11 ਵਰਗੇ ਵਡੇ ਅਤਵਾਦੀ ਹਮਲੇ ਦਾ ਮੁਕਾਬਲਾ ਨਾ ਕਰ ਸਕੇ। ਰਾਵਤ ਨੇ ਕਿਹਾ ਕਿ ਫ਼ੌਜ ਹੁਣ ਸਰਕਾਰ ਤੋਂ ਮਿਲੇ ਹੁਕਮਾਂ ਦੇ ਆਧਾਰ ’ਤੇ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਇਕ ਇੰਟਰਵੀਊ ’ਚ ਰਾਵਤ ਨੇ ਕਿਹਾ ਕਿ ਜੇਕਰ ਸਾਨੂੰ ਕੋਈ ਕਾਰਵਾਈ ਕਰਨ ਨੂੰ ਕਿਹਾ ਗਿਆ ਤਾਂ ਅਸੀਂ ਤਿਆਰ ਹਾਂ ਅਤੇ ਸਾਡੇ ਕੋਲ ਕਾਬਲੀਅਤ ਹੈ।

VIA PUNJAB