ਦੋ ਕਿੱਲੋ ਚਰਸ ਸਮੇਤ ਇੱਕ ਕਾਬੂ

ਖੰਨਾ – ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਹਰਸਿਮਰਤ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਮਰਾਲਾ, ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਇੰਚਾਰਜ ਚੌਂਕੀ ਹੇਡੋਂ ਅਤੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਚੌਕੀ ਹੇਡੋਂ ਸਾਹਮਣੇ ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਕਾਰ ਸੈਂਟਰੋ ਨੰਬਰ ਐਚ.ਆਰ-60-5257 ਖਮਾਣੋਂ ਸਾਈਡ ਤੋਂ ਆਈ, ਜਿਸਨੂੰ ਪੁਲਿਸ ਪਾਰਟੀ ਨੇ ਸ਼ਕ ਦੀ ਬਿਨਾਹ ਪਰ ਰੋਕਿਆ।ਪੁਲਿਸ ਪਾਰਟੀ ਦੇ ਪੁਛਣ ‘ਤੇ ਕਾਰ ਚਾਲਕ ਨੇ ਆਪਣਾ ਨਾਮ ਦੀਪਕ ਕੁਮਾਰ ਉਰਫ ਕਾਰਤਕ ਗਿਰੀ ਪੁਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 710 ਪੀਰਖਾਨਾ ਰੋਡ ਖੰਨਾ ਦਸਿਆ।ਉਕਤ ਵਿਅਕਤੀ ਦੀ ਤਲਾਸ਼ੀ ਕਰਨ ਪਰ ਉਸਦੇ ਲਕ ਨਾਲ ਬੰਨੇ ਪਰਨੇ ਵਿਚੋਂ 2 ਕਿਲੋ ਚਰਸ ਬ੍ਰਾਮਦ ਹੋਈ।

VIA PUNJAB