- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਿਸ਼ਵ ਹਾਕੀ ਕੱਪ ਵਿੱਚ ਭਾਰਤ ਦਾ ਜੇਤੂ ਆਗਾਜ਼
ਭੁਬਨੇਸ਼ਵਰ – 43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ਦੇ ਇਰਾਦੇ ਨਾਲ ਉਤਰੇ ਮੇਜ਼ਬਾਨ ਭਾਰਤ ਨੇ ਵਿਸ਼ਵ ਕੱਪ ਹਾਕੀ ਦੇ ਪੂਲ ‘ਸੀ’ ਦੇ ਅੱਜ ਇੱਥੇ ਕਲਿੰਗਾ ਸਟੇਡੀਅਮ ’ਤੇ ਖੇਡੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 5-0 ਗੋਲਾਂ ਨਾਲ ਹਰਾ ਦਿੱਤਾ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਦੀਆਂ ਨਜ਼ਰਾਂ ਹੁਣ 43 ਸਾਲਾਂ ਮਗਰੋਂ ਇਤਿਹਾਸ ਦੁਹਰਾਉਣ ’ਤੇ ਹਨ। ਭਾਰਤ ਨੇ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਕੁਆਲਾਲੰਪੁਰ ਵਿੱਚ 1975 ਦੌਰਾਨ ਖ਼ਿਤਾਬ ਜਿੱਤਿਆ ਸੀ। ਦੱਖਣੀ ਅਫਰੀਕਾ ਖ਼ਿਲਾਫ਼ ਸਿਮਰਨਜੀਤ ਸਿੰਘ ਨੇ ਦੋ ਗੋਲ (43ਵੇਂ ਅਤੇ 46ਵੇਂ ਮਿੰਟ) ਦਾਗ਼ੇ, ਜਦੋਂਕਿ ਮਨਦੀਪ ਸਿੰਘ (ਦਸਵੇਂ ਮਿੰਟ), ਆਕਾਸ਼ਦੀਪ ਸਿੰਘ (12ਵੇਂ ਮਿੰਟ) ਅਤੇ ਲਲਿਤ ਉਪਾਧਿਆਇ (45ਵੇਂ) ਨੇ ਇੱਕ-ਇੱਕ ਗੋਲ ਕੀਤਾ। ਭਾਰਤ ਨੇ ਦਸਵੇਂ ਸਥਾਨ ’ਤੇ ਕਾਬਜ਼ ਦੱਖਣੀ ਅਫਰੀਕਾ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਭਾਰਤ ਨੇ ਆਪਣੇ ਤੋਂ ਹੇਠਲੇ ਦਰਜੇ ਦੀ ਟੀਮ ਖ਼ਿਲਾਫ਼ ਸ਼ੁਰੂ ਤੋਂ ਹੀ ਦਬਦਬਾ ਬਣਾਈਂ ਰੱਖਿਆ। ਉਸ ਨੇ ਪਹਿਲੇ ਕੁਆਰਟਰ ਵਿੱਚ ਛੇਤੀ ਹੀ ਦੋ ਗੋਲਾਂ ਦੀ ਲੀਡ ਬਣਾ ਲਈ। ਹਾਲਾਂਕਿ ਭਾਰਤ ਨੇ ਕਈ ਮੌਕੇ ਵੀ ਗੁਆਏ। ਉਸ ਨੂੰ ਪਹਿਲਾ ਮੌਕਾ ਤੀਜੇ ਮਿੰਟ ਵਿੱਚ ਮਿਲਿਆ, ਜਦੋਂ ਗੋਲ ਪੋਸਟ ਨੇੜੇ ਮਨਦੀਪ ਨੇ ਕਪਤਾਨ ਮਨਪ੍ਰੀਤ ਸਿੰਘ ਨੂੰ ਪਾਸ ਦਿੱਤਾ, ਪਰ ਉਹ ਗੇਂਦ ’ਤੇ ਸ਼ਾਟ ਮਾਰਨ ’ਚ ਅਸਫਲ ਰਿਹਾ। ਹਾਲਾਂਕਿ ਭਾਰਤ ਨੂੰ ਛੇਤੀ ਹੀ ਸਫਲਤਾ ਮਿਲੀ, ਜਦੋਂ ਦਸਵੇਂ ਮਿੰਟ ਵਿੱਚ ਮੇਜ਼ਬਾਨ ਟੀਮ ਨੂੰ ਮਿਲੀ ਪਹਿਲੀ ਪੈਨਲਟੀ ’ਤੇ ਮਨਦੀਪ ਨੇ ਗੋਲ ਦਾਗ਼ਣ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਹਰਮਨਪ੍ਰੀਤ ਸਿੰਘ ਦੇ ਮਾਰੇ ਸ਼ਾਨਦਾਰ ਲੰਬੇ ਸ਼ਾਟ ਨੂੰ ਦੱਖਣੀ ਅਫਰੀਕਾ ਦੇ ਗੋਲਕੀਪਰ ਰਾਸੀ ਪੀਟਰਸ ਨੇ ਰੋਕ ਲਿਆ। ਇਸ ਤੋਂ ਤਿੰਨ ਮਿੰਟ ਮਗਰੋਂ ਭਾਰਤ ਨੂੰ ਇੱਕ ਹੋਰ ਸਫਲਤਾ ਉਸ ਸਮੇਂ ਮਿਲੀ, ਜਦੋਂ ਆਕਾਸ਼ਦੀਪ ਨੇ ਸਿਮਰਨਜੀਤ ਸਿੰਘ ਤੋਂ ਮਿਲੇ ਪਾਸ ਨੂੰ ਸਿੱਧਾ ਗੋਲ ਵਿੱਚ ਪਹੁੰਚਾ ਦਿੱਤਾ। ਦੂਜੇ ਕੁਆਰਟਰ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਦੇ ਡਿਫੈਂਸ ’ਤੇ ਦਬਾਅ ਬਣਾ ਕੇ ਰੱਖਿਆ ਅਤੇ 19ਵੇਂ ਮਿੰਟ ਵਿੱਚ ਆਪਣਾ ਦੂਜਾ ਸ਼ਾਰਟ ਕਾਰਨਰ ਸੁਰੱਖਿਅਤ ਕੀਤਾ। ਹਾਲਾਂਕਿ ਭਾਰਤ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਮੈਚ ਦੇ ਹਾਫ਼ ਤੋਂ ਸਿਰਫ਼ ਦੋ ਮਿੰਟ ਬਾਅਦ ਨੀਲਕਾਂਤ ਸ਼ਰਮਾ ਅਤੇ ਸੁਮਿਤ ਨੇ ਸਾਂਝੇ ਤੌਰ ’ਤੇ ਭਾਰਤ ਲਈ ਇੱਕ ਹੋਰ ਵੱਡਾ ਮੌਕਾ ਬਣਾਇਆ, ਪਰ ਇਹ ਗੋਲ ਪੋਸਟ ਦੇ ਮੁਹਾਣੇ ਤੋਂ ਬਾਹਰ ਚਲਾ ਗਿਆ। ਭਾਰਤ ਨੂੰ ਤੀਜੇ ਕੁਆਰਟਰ ਵਿੱਚ ਮੈਦਾਨੀ ਗੋਲ ਕਰਨ ਦੇ ਦੋ ਖ਼ੂਬਸੂਰਤ ਮੌਕੇ ਮਿਲੇ। ਭਾਰਤ ਨੂੰ ਤੀਜਾ ਪੈਨਲਟੀ ਕਾਰਨਰ 34ਵੇਂ ਮਿੰਟ ਵਿੱਚ ਮਿਲਿਆ, ਜੋ ਬੇਕਾਰ ਚਲਾ ਗਿਆ। ਇੱਕ ਮੌਕਾ ਅਜਿਹਾ ਵੀ ਆਇਆ ਜਦੋਂ ਦੱਖਣੀ ਅਫਰੀਕਾ ਨੂੰ ਗੋਲ ਕਰਨ ਦਾ ਮੌਕਾ ਮਿਲਿਆ। 40ਵੇਂ ਮਿੰਟ ਵਿੱਚ ਬਹੁਤ ਹੀ ਨੇੜਿਓ ਰਿਚਰਡ ਪੌਟਜ਼ ਦੇ ਦਾਗ਼ੇ ਗੋਲ ਨੂੰ ਪੀਆਰ ਸ੍ਰੀਜੇਸ਼ ਨੇ ਰੋਕ ਲਿਆ। ਇਸ ਤੋਂ ਕੁੱਝ ਪਲਾਂ ਮਗਰੋਂ ਦੱਖਣੀ ਅਫਰੀਕਾ ਨੂੰ ਇੱਕ ਹੋਰ ਮੌਕਾ ਮਿਲਿਆ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਭਾਰਤ ਨੇ ਇਸ ਤੋਂ ਬਾਅਦ ਦੱਖਣੀ ਅਫਰੀਕਾ ’ਤੇ ਦਬਦਬਾ ਬਣਾਉਂਦਿਆਂ ਮੈਚ ਦੇ ਚਾਰ ਮਿੰਟਾਂ ਵਿੱਚ ਤਿੰਨ ਸ਼ਾਨਦਾਰ ਮੈਦਾਨੀ ਗੋਲ ਦਾਗ਼ੇ। ਮਨਦੀਪ ਦੇ ਅਸਫਲ ਰਹਿਣ ਮਗਰੋਂ ਸਿਮਰਨਜੀਤ ਸਿੰਘ ਨੇ 43ਵੇਂ ਮਿੰਟ ਵਿੱਚ ਆਪਣਾ ਪਹਿਲਾ ਗੋਲ ਦਾਗ਼ਿਆ, ਜਿਸ ਨੂੰ ਰੋਕਣ ਲਈ ਦੱਖਣੀ ਅਫਰੀਕਾ ਦੇ ਡਿਫੈਂਡਰਾਂ ਕੋਲ ਕੋਈ ਮੌਕਾ ਨਹੀਂ ਸੀ। ਲਲਿਤ ਉਪਾਧਿਆਇ ਨੇ 45ਵੇਂ ਅਤੇ ਇਸ ਤੋਂ ਇੱਕ ਮਿੰਟ ਮਗਰੋਂ ਸਿਮਰਨਜੀਤ ਨੇ 46ਵੇਂ ਵਿੱਚ ਗੋਲ ਦਾਗ਼ਿਆ।


