ਪੇਲੋਸੀ ਦੇ ਅਮਰੀਕੀ ਕਾਂਗਰਸ ਦੀ ਸਪੀਕਰ ਬਣਨ ਦੀ ਪੂਰੀ ਸੰਭਾਵਨਾ

ਵਾਸ਼ਿੰਗਟਨ – ਨੈਂਸੀ ਪੇਲੋਸੀ ਹੁਣ ਤੱਕ ਅਮਰੀਕੀ ਕਾਂਗਰਸ (ਅਮਰੀਕੀ ਸੰਸਦ) ਦੀ ਸਪੀਕਰ ਬਣੀ ਨਹੀਂ ਹੈ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਨਜ਼ਰ ਆਉਣ ਲੱਗੀ ਹੈ। ਬੁੱਧਵਾਰ ਨੂੰ ਡੈਮੋਕ੍ਰੇਟ ਸੰਸਦੀ ਮੈਂਬਰਾਂ ਦੀ ਬੈਠਕ ‘ਚ ਜ਼ੋਰਦਾਰ ਤਰੀਕੇ ਨਾਲ ਪੇਲੋਸੀ ਨੂੰ ਸਦਨ ਦੀ ਸਪੀਕਰ ਲਈ ਨਾਮਜ਼ਦ ਕੀਤਾ ਗਿਆ। ਉਨ੍ਹਾਂ ਨੂੰ 32 ਦੇ ਮੁਕਾਬਲੇ 203 ਲੋਕਾਂ ਨੇ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਜਦਕਿ ਜਨਵਰੀ ‘ਚ ਕਾਂਗਰਸ ਦੇ ਨਵੇਂ ਸੈਸ਼ਨ ਦੀ ਬੈਠਕ ‘ਚ ਸਪੀਕਰ ਦੀਆਂ ਚੋਣਾਂ ਲਈ 218 ਵੋਟਾਂ ਦੀ ਜ਼ਰੂਰਤ ਹੋਵੇਗੀ। ਅਜੇ ਪੇਲੋਸੀ ਇਸ ਗਿਣਤੀ ਤੱਕ ਨਹੀਂ ਪਹੁੰਚੀ ਹੈ ਅਤੇ ਉਨ੍ਹਾਂ ਦਾ ਸਮਰਥਨ 200 ਦੇ ਨੇੜੇ-ਤੇੜੇ ਹੈ। ਹਾਲਾਂਕਿ ਉਨ੍ਹਾਂ ਦੇ ਸਾਹਮਣੇ ਕੋਈ ਚੁਣੌਤੀ ਹੋਣ ਅਤੇ ਲੋਕਾਂ ਦਾ ਸਮਰਥਨ ਜੁਟਾਉਣ ਲਈ ਕਈ ਹਫਤੇ ਬਚੇ ਹੋਣ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਪੀਕਰ ਦੇ ਅਹੁਦੇ ‘ਤੇ ਵਾਪਸ ਜਾਣ ‘ਚ ਪੇਲੋਸੀ ਦੇ ਰਾਹ ‘ਚ ਕੋਈ ਮੁਸ਼ਕਿਲ ਨਹੀਂ ਆਉਣ ਵਾਲੀ।

VIA PUNJAB